ਬੇਵੱਸ ਪਿਤਾ ਦੀ ਪੁਕਾਰ: 'ਹਾਦਸੇ ਅਚਾਨਕ ਹੁੰਦੇ ਨੇ, ਪਰ ਜੇ ਟਰੱਕ ਵਾਲੇ ਮਦਦ ਕਰਦੇ ਤਾਂ ਸ਼ਾਇਦ ਮੇਰੇ ਪੁੱਤ ਜਿਉਂਦੇ ਹੁੰਦੇ'
ਜਗਰਾਓਂ ’ਚ ਸੁੱਤੇ ਪਏ ਪਰਿਵਾਰ ’ਤੇ ਟਰੱਕ ਪਲਟਨ ਕਾਰਨ ਦੋ ਬੱਚਿਆਂ ਦੀ ਦਰਦਨਾਕ ਮੌਤ ਤੇ ਉਸ ਦੇ ਪਿਤਾ ਨੂੰ ਮਲਾਲ ਹੈ ਕਿ ਜੇ ਟਰੱਕ ਦਾ ਡਰਾਈਵਰ ਤੇ ਕਲੀਨਰ ਭੱਜਣ ਦੀ ਥਾਂ ਉਨ੍ਹਾਂ ਨੂੰ ਕੱਢਣ ਲਈ ਜੱਦੋਜਹਿਦ ਕਰਦਾ ਤਾਂ ਅੱਜ ਉਸ ਦੇ ਦੋਵੇਂ ਬੱਚੇ ਵੀ ਬਚ ਜਾਂਦੇ। ਹੁਣ ਪੁਲਿਸ ਉਨ੍ਹਾਂ ਨੂੰ ਇਨਸਾਫ਼ ਦੇਣ ਲਈ ਕਾਰਵਾਈ ਕਰੇ। ਇਹ ਦਰਦ ਜਗਰਾਓਂ ਸਿਵਲ ਹਸਪਤਾਲ ’ਚ ਜੇਰੇ ਇਲਾਜ ਸਦਾਸੁਖ ਪੁੱਤਰ ਗੋਪੀ ਰਾਮ ਵਾਸੀ ਮਲਕ ਨੇ ਬਿਆਨ ਕੀਤਾ। ਸਦਾਸੁਖ ਨੇ ਮੰਨਿਆ ਹਾਦਸੇ ਅਚਾਨਕ ਵਾਪਰ ਜਾਂਦੇ ਹਨ ਕੋਈ ਜਾਣ ਬੁਝ ਕੇ ਇਨ੍ਹਾਂ ਨੂੰ ਅੰਜਾਮ ਨਹੀਂ ਦਿੰਦਾ।
Publish Date: Thu, 01 Jan 2026 11:33 AM (IST)
Updated Date: Thu, 01 Jan 2026 11:35 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਸੁੱਤੇ ਪਏ ਪਰਿਵਾਰ ’ਤੇ ਟਰੱਕ ਪਲਟਨ ਕਾਰਨ ਦੋ ਬੱਚਿਆਂ ਦੀ ਦਰਦਨਾਕ ਮੌਤ ਤੇ ਉਸ ਦੇ ਪਿਤਾ ਨੂੰ ਮਲਾਲ ਹੈ ਕਿ ਜੇ ਟਰੱਕ ਦਾ ਡਰਾਈਵਰ ਤੇ ਕਲੀਨਰ ਭੱਜਣ ਦੀ ਥਾਂ ਉਨ੍ਹਾਂ ਨੂੰ ਕੱਢਣ ਲਈ ਜੱਦੋਜਹਿਦ ਕਰਦਾ ਤਾਂ ਅੱਜ ਉਸ ਦੇ ਦੋਵੇਂ ਬੱਚੇ ਵੀ ਬਚ ਜਾਂਦੇ। ਹੁਣ ਪੁਲਿਸ ਉਨ੍ਹਾਂ ਨੂੰ ਇਨਸਾਫ਼ ਦੇਣ ਲਈ ਕਾਰਵਾਈ ਕਰੇ। ਇਹ ਦਰਦ ਜਗਰਾਓਂ ਸਿਵਲ ਹਸਪਤਾਲ ’ਚ ਜੇਰੇ ਇਲਾਜ ਸਦਾਸੁਖ ਪੁੱਤਰ ਗੋਪੀ ਰਾਮ ਵਾਸੀ ਮਲਕ ਨੇ ਬਿਆਨ ਕੀਤਾ। ਸਦਾਸੁਖ ਨੇ ਮੰਨਿਆ ਹਾਦਸੇ ਅਚਾਨਕ ਵਾਪਰ ਜਾਂਦੇ ਹਨ ਕੋਈ ਜਾਣ ਬੁਝ ਕੇ ਇਨ੍ਹਾਂ ਨੂੰ ਅੰਜਾਮ ਨਹੀਂ ਦਿੰਦਾ। ਅੱਜ ਤੜਕੇ ਵੀ ਅਚਾਨਕ ਹੀ ਹਾਦਸਾ ਵਾਪਰਿਆ ਪਰ ਇਸ ਹਾਦਸੇ ’ਚ ਟਰੱਕ ਡਰਾਈਵਰ ਤੇ ਕਲੀਨਰ ਦੇ ਭੱਜਣ ਕਾਰਨ ਉਨ੍ਹਾਂ ਤੇ ਕਹਿਰ ਡਿੱਗਿਆ। ਜੇ ਇਹ ਦੋਵੇਂ ਨਾ ਭੱਜਦੇ ਤੇ ਉਸ ਸਮੇਤ ਬਜਰੀ ਹੇਠਾਂ ਦੱਬੇ ਪਰਿਵਾਰ ਨੂੰ ਕੱਢਣ ਲਈ ਹੀਲਾ ਕਰਦੇ ਤਾਂ ਅੱਜ ਉਸ ਦੇ ਦੋਵੇਂ ਬੱਚੇ ਨਾ ਵਿਛੜਦੇ।
ਸਦਾਸੁੱਖ ਦੀਆਂ ਅੱਖਾਂ ਸਾਹਮਣੇ ਅਜੇ ਵੀ ਤੜਕਸਾਰ ਵਾਪਰੇ ਹਾਦਸੇ ਦਾ ਮੰਜ਼ਰ ਸੀ। ਉਸ ਨੇ ਦੱਸਿਆ ਉਹ ਪੂਰੇ ਪਰਿਵਾਰ ਸਮੇਤ ਸੁੱਤੇ ਪਏ ਸਨ ਕਿ ਅਚਾਨਕ ਜ਼ੋਰਦਾਰ ਆਵਾਜ਼ ਦੇ ਨਾਲ ਟਰੱਕ ਪਲਟਿਆ ਤੇ ਉਸ ਦੀ ਸਾਰੀ ਬਜਰੀ ਉਨ੍ਹਾਂ ’ਤੇ ਆ ਡਿੱਗੀ। ਇਸ ਤੋਂ ਪਹਿਲਾਂ ਕਿ ਕੁਝ ਸਮਝ ਪਾਉਂਦਾ ਉਹ ਸਾਰੇ ਬਜਰੀ ਦੇ ਬੋਝ ਹੇਠਾਂ ਦੱਬੇ ਕੁਛ ਚਾਹ ਕੇ ਵੀ ਕਰ ਨਾ ਸਕੇ। ਅਖੀਰ ਮਦਦ ਦੀ ਆਸ ਛੱਡਦਿਆਂ ਉਸ ਨੇ ਜੱਦੋਜਹਿਦ ਕੀਤੀ ਤੇ ਪਤਨੀ ਸਕੀਨਾ ਨਾਲ ਬਾਹਰ ਆਇਆ। ਕਿਸੇ ਤਰ੍ਹਾਂ ਬਜਰੀ ਹੇਠਾਂ ਦੱਬੇ ਬੱਚਿਆਂ ਨੂੰ ਬਾਹਰ ਕੱਢਿਆ ਪਰ ਦਰਦਨਾਕ ਹਾਦਸੇ ’ਚ ਦੋ ਬੱਚੇ ਗਵਾ ਬੈਠਾ।