ਮੰਗਾਂ ਨਾ ਮੰਨਣ ’ਤੇ ਪਹਿਲੀ ਤੋਂ ਮੰਡੀਆਂ ਕਰਾਂਗੇ ਬੰਦ : ਲਿਬੜਾ
ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੇ ਆੜ੍ਹਤੀਆਂ ਦੀਆਂ ਮੰਗਾਂ ਨਾ ਮੰਨੀਆਂ
Publish Date: Sat, 21 Mar 2026 09:17 PM (IST)
Updated Date: Sun, 22 Mar 2026 04:17 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੇ ਆੜ੍ਹਤੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਮੁੱਚਾ ਪੰਜਾਬ ਦਾ ਆੜ੍ਹਤੀ ਵਰਗ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਮੰਡੀਆਂ ਬੰਦ ਕਰਨਗੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਲਿਬੜਾ ਨੇ ਕਿਹਾ ਕਿ ਸਾਡੀਆਂ ਮੰਗਾਂ ’ਚ ਵਿਸ਼ੇਸ਼ ਤੌਰ ’ਤੇ ਸਾਡੀ ਆੜ੍ਹਤ 2.5 ਪ੍ਰਤੀਸ਼ਤ ਕਰਨਾ, ਈਪੀਐੱਫ ਦੇ ਕੱਟੇ ਪੈਸੇ ਵਾਪਸ ਕਰਨ ਸਬੰਧੀ ਹਨ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ। ਪੰਜਾਬ ਦੇ ਆੜ੍ਹਤੀਆਂ ਨੂੰ 2.5 ਪ੍ਰਤੀਸ਼ਤ ਆੜ੍ਹਤ ਵਧਾਉਣ ਪ੍ਰਤੀ ਕਈ ਵਾਰ ਭਰੋਸ ਦਿੱਤਾ ਹੈ ਪਰ ਅਮਲੀ ਰੂਪ ਨਹੀਂ ਪਹਿਨਾਇਆ ਗਿਆ। ਦੂਜਾ ਕੇਂਦਰ ਸਰਕਾਰ ਦਾ ਅਧਾਰਾ ਐੱਫਸੀਆਈ ਈਪੀਐੱਫ ਦੇ ਮਸਲੇ ’ਚ ਵਾਧੂ ਪੰਜਾਬ ਦੇ ਆੜ੍ਹਤੀਆਂ ਨੂੰ ਉਲਝਾ ਰਿਹਾ ਹੈ , ਜੋ ਆੜ੍ਹਤੀ ਵਰਗ ਕਦੀ ਬਰਦਾਸ਼ਤ ਨਹੀਂ ਕਰੇਗਾ। ਕਿਉਂਕਿ ਆੜ੍ਹਤੀ ਵਰਗ ਈਪੀਐੱਫ ਦੇ ਘੇਰੇ ’ਚ ਨਹੀਂ ਆਉਂਦੇ, ਕੇਂਦਰ ਸਰਕਾਰ ਵਾਧੂ ਹੀ ਆੜ੍ਹਤੀ ਵਰਗ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ, ਉਨ੍ਹਾ ਕਿਹਾ ਕਿ ਜਿੰਨੀ ਦੇਰ ਕੇਂਦਰ ਸਰਕਾਰ ਇਹ ਦੋਵੇਂ ਮੰਗਾਂ ਨਹੀਂ ਮੰਨਦੀ, ਉਨ੍ਹਾ ਸਮਾਂ ਪੰਜਾਬ ਦੇ ਆੜ੍ਹਤੀਏ ਮੰਡੀਆਂ ਬੰਦ ਰੱਖਣਗੇ।ਇਸ ਮੌਕੇ ਗੁਰਚਰਨ ਸਿੰਘ ਢੀਂਡਸਾ, ਰਾਜੀਵ ਧੰਮੀ, ਬਚਨ ਲਾਲ, ਅਸ਼ੋਕ ਕੁਮਾਰ, ਰਾਮ ਚੰਦ ਸਿੰਗਲਾ, ਰਾਜੇਸ਼ ਜਿੰਦਲ, ਲਖਵੀਰ ਸਿੰਘ ਜੱਸਾ ਬੋਪੁਰ, ਕਰਨ ਬਾਬੂ, ਰਛਪਾਲ ਸਿੰਘ ਗਗੜਾ, ਪਵਨਦੀਪ ਸਿੰਘ ਟਿਵਾਣਾ, ਬੂਟਾ ਸਿੰਘ ਰਾਜੇਵਾਲ ਆਦਿ ਹਾਜ਼ਰ ਸਨ।