ਰੰਜਿਸ਼ ਕਾਰਨ ਪਤੀ-ਪਤਨੀ ਨਾਲ ਕੀਤੀ ਕੁੱਟਮਾਰ
ਰੰਜਿਸ਼ ਦੇ ਚੱਲਦੇ ਪਤੀ ਪਤਨੀ ਨਾਲ ਕੀਤੀ ਕੁੱਟਮਾਰ
Publish Date: Wed, 18 Mar 2026 07:49 PM (IST)
Updated Date: Thu, 19 Mar 2026 04:11 AM (IST)
* ਪੀੜਤ ਔਰਤ ਨੇ ਲਗਾਏ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਜੈਨ ਕਾਲੋਨੀ ਰਾਹੋਂ ਰੋਡ ਇਲਾਕੇ ’ਚ ਰਹਿਣ ਵਾਲੇ ਪਤੀ-ਪਤਨੀ ਉੱਪਰ ਰੰਜਿਸ਼ ਕਾਰਨ ਹਮਲਾ ਕਰਨ ਵਾਲੇ ਮੁਲਜਮਾਂ ਖ਼ਿਲਾਫ਼ ਥਾਣਾ ਟਿੱਬਾ ਪੁਲਿਸ ਨੇ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਵਾਰਦਾਤ ਦਾ ਸ਼ਿਕਾਰ ਹੋਏ ਜੈਨ ਕਾਲੋਨੀ ਵਾਸੀ ਬਲਰਾਜ ਸਿੰਘ ਦੇ ਬਿਆਨ ਉੱਪਰ ਉਨਾਂ ਦੇ ਗੁਆਂਢੀ ਰਜਿੰਦਰ ਕੁਮਾਰ ਤੇ ਅਰਜਨ ਕੁਮਾਰ ਦੇ ਖ਼ਿਲਾਫ਼ ਦਰਜ ਕੀਤਾ ਹੈ। ਬਲਰਾਜ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਵਾਰਦਾਤ ਵਾਲੇ ਦਿਨ ਰਾਤ ਕਰੀਬ 7:30 ਵਜੇ ਉਨਾਂ ਦੇ ਮੁਹੱਲੇ ਵਿਚ ਵੀ ਰਹਿਣ ਵਾਲੇ ਮੁਲਜ਼ਮਾਂ ਨੇ ਪੁਰਾਣੀ ਰੰਜਿਸ਼ ਕਾਰਨ ਮੁੱਦਈ ਤੇ ਉਸ ਦੀ ਪਤਨੀ ਸੀਮਾ ਨੂੰ ਘੇਰ ਕੇ ਬੁਰੀ ਕੁੱਟਮਾਰ ਕੀਤੀ। ਪੀੜਤ ਪਤੀ-ਪਤਨੀ ਨੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਉਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੋਸ਼ ਲਾਏ ਕਿ ਮੁਲਜ਼ਮ ਨੇ ਕੁੱਟਮਾਰ ਦੌਰਾਨ ਉਸ ਦੀ ਪਤਨੀ ਨੂੰ ਗਲਤ ਇਸ਼ਾਰੇ ਕੀਤੇ ਤੇ ਅਸ਼ਲੀਲ ਢੰਗ ਨਾਲ ਜਿਨਸੀ ਛੇੜਖਾਨੀ ਕਰਦੇ ਹੋਏ ਅਪਸ਼ਬਦ ਬੋਲੇ।