ਰਮਾ ਖੰਨਾ ਨੂੰ ਸੈਂਕੜੇ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਰਮਾ ਖੰਨਾ ਨੂੰ ਸੈਂਕੜੇ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
Publish Date: Thu, 05 Mar 2026 08:22 PM (IST)
Updated Date: Fri, 06 Mar 2026 04:15 AM (IST)
ਫੋਟੋ 32 ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਦੇਸ਼ ਦੇ ਪ੍ਰਮੁੱਖ ਰੋਜ਼ਾਨਾ ਅਖ਼ਬਾਰਾਂ ਵਿੱਚ ਸੇਵਾ ਨਿਭਾਉਣ ਵਾਲੇ ਗੌਤਮ ਜਲੰਧਰੀ, ਉਨ੍ਹਾਂ ਦੇ ਭਰਾ ਬਲਰਾਜ ਖੰਨਾ ਤੇ ਸੰਨੀ ਖੰਨਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਤੇ ਸ਼ਹੀਦ ਨਰਿੰਦਰ ਖੰਨਾ ਦੀ ਨੂੰਹ ਰਮਾ ਖੰਨਾ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਪੀਰੂ ਬੰਦਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਜਿੱਥੇ ਰਮਾ ਖੰਨਾ ਨੂੰ ਸੈਂਕੜੇ ਨਮ ਅੱਖਾਂ ਨੇ ਹੰਝੂਆਂ ਭਰੀ ਅੰਤਿਮ ਵਿਦਾਇਗੀ ਦਿੱਤੀ ਗਈ। ਰਮਾ ਖੰਨਾ ਆਪਣੇ ਪਿੱਛੇ ਤਿੰਨ ਪੁੱਤਰ ਤੇ ਇੱਕ ਧੀ ਛੱਡ ਗਏ ਹਨ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ, ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ, ਪ੍ਰਧਾਨ ਅਸ਼ੋਕ ਥਾਪਰ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਪ੍ਰਵੀਨ ਬਾਂਸਲ, ਆਰਡੀ ਸ਼ਰਮਾ, ਪਰਮਿੰਦਰ ਮਹਿਤਾ, ਅਮਰਜੀਤ ਸ਼ਰਮਾ, ਅਸ਼ਵਨੀ ਸ਼ਰਮਾ, ਬਿੱਟੂ ਗੁੰਬਰ ਸਮੇਤ ਪੱਤਰਕਾਰ ਭਾਈਚਾਰੇ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਖੰਨਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।