ਸੈਂਕੜੇ ਲੋਕਾਂ ਨੇ ਮੈਡੀਕਲ ਤੇ ਅੱਖਾਂ ਦੇ ਜਾਂਚ ਕੈਂਪ ਦਾ ਲਿਆ ਲਾਹਾ
ਸੈਂਕੜੇ ਲੋਕਾਂ ਨੇ ਫਰੀ ਮੈਡੀਕਲ ਅਤੇ ਅੱਖਾਂ ਦੇ ਚੈੱਕਅਪ ਕੈਂਪ ਦਾ ਲਿਆ ਲਾਹਾ
Publish Date: Wed, 18 Mar 2026 06:21 PM (IST)
Updated Date: Thu, 19 Mar 2026 04:07 AM (IST)

ਫੋਟੋ ਨੰਬਰ-18 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਕੌਂਸਲਰ ਸੋਹਣ ਸਿੰਘ ਗੋਗਾ ਦੀ ਦੇਖ-ਰੇਖ ਹੇਠ ਲਾਏ ਗਏ ਮੇਘਾ ਫਰੀ ਮੈਡੀਕਲ ਤੇ ਅੱਖਾਂ ਦੇ ਚੈੱਕ ਅਪ ਕੈਂਪ ਵਿੱਚ ਭਾਰੀ ਗਿਣਤੀ ਵਿੱਚ ਮਰੀਜ਼ਾ ਨੇ ਲਾਹਾ ਲਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਗੋਗਾ ਨੇ ਦੱਸਿਆ ਕਿ ਵਿੱਦਿਆ ਰਤਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਾਏ ਗਏ ਕੈਂਪ ਵਿੱਚ ਕਈ ਬਿਮਾਰੀਆਂ ਦਾ ਚੈੱਕਅਪ ਹੋਇਆ ਅਤੇ ਫਰੀ ਦਵਾਈਆਂ ਦਿੱਤੀਆਂ ਗਈਆਂ। ਫਰੀ ਅੱਖਾਂ ਦੀਆਂ ਐਨਕਾਂ ਦਿੱਤੀਆਂ ਗਈਆਂ ਤੇ ਈਸੀਜੀ, ਸ਼ੂਗਰ, ਬੀਪੀ ਦੇ ਟੈਸਟ ਵੀ ਫਰੀ ਹੋਏ। ਦਿਲ ਦੇ ਮਰੀਜ਼ਾਂ ਦੀ ਸਪੈਸ਼ਲ ਟੀਮ ਜਲੰਧਰ ਤੋਂ ਪਹੁੰਚੀ। 300 ਦੇ ਕਰੀਬ ਮਰੀਜ਼ਾਂ ਨੇ ਚੈਕਅੱਪ ਕਰਵਾਇਆ। ਸਹਿਯੋਗ ਦੇਣ ਲਈ ਉਨ੍ਹਾਂ ਐੱਮਐੱਲਏ ਕੁਲਵੰਤ ਸਿੰਘ ਸਿੱਧੂ ਤੋਂ ਇਲਾਵਾ ਮੈਨੇਜਰ ਨਰਿੰਦਰ ਅਹੂਜਾ, ਐੱਮਡੀ ਡਾਕਟਰ ਬਲਰਾਜ ਗੁਪਤਾ, ਡਾਕਟਰ ਕੋਮਲ ਜੈਸਵਾਲ, ਡਾਕਟਰ ਬਿਕਰਮ, ਡਾਕਟਰ ਅੰਬੀਕਾ ਅਤੇ ਮੌਂਟੀ ਸਚਦੇਵਾ ਦਾ ਧੰਨਵਾਦ ਅਤੇ ਸਨਮਾਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਦਹੇਲਾ, ਮਨੀ ਬੈਂਸ, ਇੰਦਰਜੀਤ ਬੋਬੀ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ ਸੰਗੋਵਾਲ, ਦਵਿੰਦਰ ਸਰਮਾ, ਰਾਹੁਲ ਕੁਮਾਰ, ਆਕਾਸ਼ ਵਰਮਾ, ਸਾਗਰ ਤੁਲੀ, ਸਤਵੰਤ ਸਿੰਘ, ਮਨਜੀਤ ਕੌਰ, ਸਵਿਤਾ ਰਾਣੀ, ਪ੍ਰੀਤੀ, ਜਸਬੀਰ ਕੌਰ, ਇੰਦਰਜੀਤ ਕੌਰ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਦਰਸ਼ਨ ਸਿੰਘ ਜੱਸਲ, ਦਰਸ਼ਨ ਸਿੰਘ ਕੋਮਲ ਆਦਿ ਹਾਜ਼ਰ ਸਨ।