ਹਿਊਮਨ ਪੈਪੀਲੋਮਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ
ਹਿਊਮਨ ਪੈਪੀਲੋਮਾ ਵੈਕਸੀਨੇਸਨ ਮੁਹਿੰਮ ਦੀ ਸ਼ੁਰੂਆਤ
Publish Date: Fri, 06 Mar 2026 06:15 PM (IST)
Updated Date: Fri, 06 Mar 2026 06:18 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਮੇਸ਼ ਕੁਮਾਰ ਦੀ ਅਗਵਾਈ ਵਿੱਚ ਸੀਐੱਚਸੀ ਸਾਹਨੇਵਾਲ ਵਿਖੇ ਐੱਚਪੀਵੀ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਐੱਸਐੱਮਓ ਡਾ. ਰਮੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਏ ਕਰਵਿਕਸ (ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਓ) ਲਈ ਐੱਚਪੀਵੀ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵੈਕਸੀਨ ਉਨ੍ਹਾਂ ਕੁੜੀਆਂ ਨੂੰ ਲਗਾਈ ਜਾਵੇਗੀ, ਜਿਨ੍ਹਾਂ ਨੇ ਆਪਣਾ 14ਵਾਂ ਜਨਮ ਦਿਨ ਮਨਾ ਲਿਆ ਹੈ ਅਤੇ ਪੰਦਰਵਾਂ ਜਨਮ ਦਿਨ ਹਾਲੇ ਨਹੀਂ ਮਨਾਇਆ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ 0.5 ਮਿ/ਲੀ ਦੀ ਇੱਕ ਖੱਬੀ ਬਾਂਹ ਵਿੱਚ ਮਾਸਪੇਸ਼ੀ ਵਿੱਚ ਲਗਾਈ ਜਾਵੇਗੀ। ਇਹ ਵੈਕਸੀਨ ਤਿੰਨ ਮਹੀਨੇ ਲਈ ਰੋਜ਼ਾਨਾ ਸੀਐੱਚਸੀ ਸਾਹਨੇਵਾਲ ਵਿਖੇ ਬਿਲਕੁਲ ਮੁਫ਼ਤ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਟੀਕਾ ਖਾਲੀ ਪੇਟ ਨਹੀਂ ਲਗਵਾਉਣਾ ਚਾਹੀਦਾ। ਨਾਸ਼ਤਾ ਜਾਂ ਖਾਣਾ ਖਾਣ ਤੋਂ ਬਾਅਦ ਇਹ ਟੀਕਾ ਲਗਾਉਣ ਬਾਰੇ ਕਿਹਾ ਜਾ ਰਿਹਾ ਹੈ। ਕੁੜੀਆਂ ਨੂੰ ਟੀਕਾ ਲੱਗਣ ਉਪਰੰਤ ਸਰਟੀਫਿਕੇਟ ਵੀ ਦਿੱਤਾ ਜਾ ਰਿਹਾ ਹੈ। ਇਹ ਵੈਕਸੀਨ ਪੂਰੇ ਦੇਸ਼ ਵਿੱਚ ਕਿਸ਼ੋਰ ਕੁੜੀਆਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਉਣ ਲਈ ਕੀਤੀ ਜਾ ਰਹੀ ਹੈ। ਇਸ ਸਮੇਂ ਬੀਈਈ ਜਸਵੀਰ ਸਿੰਘ ਖੰਨਾ, ਡਾ. ਰਾਜਪ੍ਰੀਤ ਕੌਰ, ਐੱਲਐੱਚਵੀ ਕਮਲਜੀਤ ਕੌਰ, ਏਐੱਨਐੱਮ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।