ਪਿੰਡ ’ਚ ਪਸਰਿਆ ਮਾਤਮ, ਨਸ਼ੇ ਨੇ ਉਜਾੜਿਆ ਘਰ, 21 ਸਾਲਾ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਟ
ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਵਿਚ ਇਕ ਹੋਰ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ। ਤਲਵੰਡੀ ਕਲਾਂ ਜੋ ਪੁਲਿਸ ਸਟੇਸ਼ਨ ਲਾਢੋਵਾਲ ਅਧੀਨ ਪੈਂਦਾ ਹੈ ,ਦੇ ਵਸਨੀਕ ਯੁਵਰਾਜ ਸਿੰਘ ਜੋ ਮ੍ਰਿਤਕ ਨੌਜਵਾਨ ਗੁਲਸ਼ਨ ਕੁਮਾਰ ਦਾ ਭਰਾ ਹੈ, ਉਸ ਨੇ ਦੱਸਿਆ ਕਿ ਉਸ ਦਾ ਭਰਾ ਪਿਛਲੇ ਤਿੰਨ ਸਾਲਾਂ ਤੋਂ ਚਿੱਟਾ ਲੈਣ ਦਾ ਆਦੀ ਸੀ। ਤਿੰਨ ਦਿਨ ਪਹਿਲਾਂ ਉਸਨੇ ਆਪਣੇ ਪੱਟ ਵਿਚ ਚਿੱਟੇ ਦਾ ਟੀਕਾ ਲਗਾਇਆ, ਜਿਸ ਪਿੱਛੋਂ ਉਸ ਦੀ ਲੱਤ ਆਕੜ ਗਈ ਅਤੇ ਤਿੱਖੀ ਦਰਦ ਸ਼ੁਰੂ ਹੋ ਗਈ। ਉਹ ਇਲਾਜ ਲਈ ਇਧਰੋਂ ਉਧਰੋਂ ਦਵਾਈ ਲੈ ਕੇ ਖਾਂਦਾ ਰਿਹਾ ਪਰ ਕੋਈ ਫਰਕ ਨਹੀਂ ਪਿਆ ਕਿਉਂਕਿ ਉਸ ਦੇ ਸਰੀਰ ਵਿੱਚ ਜ਼ਹਿਰ ਫੈਲ ਗਈ ਸੀ।
Publish Date: Fri, 02 Jan 2026 12:16 PM (IST)
Updated Date: Fri, 02 Jan 2026 12:22 PM (IST)
ਸੁਖਦੇਵ ਸਲੇਮਪੁਰੀ,ਪੰਜਾਬੀ ਜਾਗਰਣ, ਲੁਧਿਆਣਾ। ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਵਿਚ ਇਕ ਹੋਰ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ। ਤਲਵੰਡੀ ਕਲਾਂ ਜੋ ਪੁਲਿਸ ਸਟੇਸ਼ਨ ਲਾਢੋਵਾਲ ਅਧੀਨ ਪੈਂਦਾ ਹੈ ,ਦੇ ਵਸਨੀਕ ਯੁਵਰਾਜ ਸਿੰਘ ਜੋ ਮ੍ਰਿਤਕ ਨੌਜਵਾਨ ਗੁਲਸ਼ਨ ਕੁਮਾਰ ਦਾ ਭਰਾ ਹੈ, ਉਸ ਨੇ ਦੱਸਿਆ ਕਿ ਉਸ ਦਾ ਭਰਾ ਪਿਛਲੇ ਤਿੰਨ ਸਾਲਾਂ ਤੋਂ ਚਿੱਟਾ ਲੈਣ ਦਾ ਆਦੀ ਸੀ। ਤਿੰਨ ਦਿਨ ਪਹਿਲਾਂ ਉਸਨੇ ਆਪਣੇ ਪੱਟ ਵਿਚ ਚਿੱਟੇ ਦਾ ਟੀਕਾ ਲਗਾਇਆ, ਜਿਸ ਪਿੱਛੋਂ ਉਸ ਦੀ ਲੱਤ ਆਕੜ ਗਈ ਅਤੇ ਤਿੱਖੀ ਦਰਦ ਸ਼ੁਰੂ ਹੋ ਗਈ। ਉਹ ਇਲਾਜ ਲਈ ਇਧਰੋਂ ਉਧਰੋਂ ਦਵਾਈ ਲੈ ਕੇ ਖਾਂਦਾ ਰਿਹਾ ਪਰ ਕੋਈ ਫਰਕ ਨਹੀਂ ਪਿਆ ਕਿਉਂਕਿ ਉਸ ਦੇ ਸਰੀਰ ਵਿੱਚ ਜ਼ਹਿਰ ਫੈਲ ਗਈ ਸੀ।
ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸਨੇ ਰਾਤ ਨੂੰ ਦਮ ਤੋੜ ਗਿਆ। ਮ੍ਰਿਤਕ ਦੀ ਉਮਰ ਲਗਪਗ 21 ਸਾਲ ਸੀ। ਮ੍ਰਿਤਕ ਦੇ ਪਰਿਵਾਰ ਵਲੋਂ ਪਿੰਡ ਵਿਚ ਚਿੱਟੇ ਦਾ ਵਪਾਰ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ’ਤੇ ਰੋਸ ਪ੍ਰਗਟ ਕੀਤਾ ਗਿਆ। ਮ੍ਰਿਤਕ ਦਾ ਪੋਸਟ-ਮਾਰਟਮ ਕਰਨ ਪਿਛੋਂ ਸਸਕਾਰ ਕਰ ਦਿੱਤਾ ਗਿਆ। ਪਿੰਡ ਦੇ ਨੌਜਵਾਨ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ, ਜਿਸ ਕਰਕੇ ਇਥੇ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਸ ਹਫਤੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਦਿਨੀਂ 23 ਦਸੰਬਰ ਨੂੰ ਵੀ ਇੱਕ ਨੌਜਵਾਨ ਦੀ ਮੌਤ ਹੋਈ ਹੈ। ਪਿੰਡ ਦੀ ਸਰਪੰਚ ਹਰਜਿੰਦਰ ਕੌਰ ਦੇ ਪਤੀ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਚਿੱਟੇ ਦਾ ਕਾਰੋਬਾਰ ਘਟਣ ਦੀ ਬਿਜਾਏ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਇਸ ਮੌਕੇ ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਬਾਹ ਹੋ ਰਹੇ ਪਿੰਡ ਨੂੰ ਬਚਾਉਣ ਲਈ ਚਿੱਟੇ ਦੇ ਕਾਰੋਬਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਪਿੰਡ ਵਿਚ ਚਿੱਟੇ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਲੰਬੀ ਹੈ।