ਭਿਆਨਕ ਸੜਕ ਹਾਦਸਾ: ਖਾਣਾ ਖਾਣ ਜਾ ਰਹੇ ਟਰੱਕ ਡਰਾਈਵਰ ਦੀ ਮੌਤ, ਜੰਮੂ-ਕਸ਼ਮੀਰ ਨੰਬਰ ਦੀ ਪਿਕਅੱਪ ਗੱਡੀ ਨੇ ਮਾਰੀ ਜ਼ਬਰਦਸਤ ਟੱਕਰ
ਸੜਕ ਪਾਰ ਕਰ ਰਹੇ ਇੱਕ ਡਰਾਈਵਰ ਨੂੰ ਜੰਮੂ ਕਸ਼ਮੀਰ ਨੰਬਰ ਦੇ ਤੇਜ਼ ਰਫਤਾਰ ਮਹਿੰਦਰਾ ਪਿਕਅਪ ਨੇ ਇਨੀ ਜ਼ੋਰ ਨਾਲ ਟੱਕਰ ਮਾਰੀ ਕਿ ਉਸਦੀ ਥਾਂ ਤੇ ਹੀ ਮੌਤ ਹੋ ਗਈ। ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਰਾਮ ਪ੍ਰਸਾਦ ਪਟੀਦਰ (43) ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਅਧਿਕਾਰੀ ਏਐਸਆਈ ਸੇਠੀ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇਹ ਦਾ ਦੋ ਦਿਨਾਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ।
Publish Date: Tue, 03 Mar 2026 01:31 PM (IST)
Updated Date: Tue, 03 Mar 2026 01:33 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਸੜਕ ਪਾਰ ਕਰ ਰਹੇ ਇੱਕ ਡਰਾਈਵਰ ਨੂੰ ਜੰਮੂ ਕਸ਼ਮੀਰ ਨੰਬਰ ਦੇ ਤੇਜ਼ ਰਫਤਾਰ ਮਹਿੰਦਰਾ ਪਿਕਅਪ ਨੇ ਇਨੀ ਜ਼ੋਰ ਨਾਲ ਟੱਕਰ ਮਾਰੀ ਕਿ ਉਸਦੀ ਥਾਂ ਤੇ ਹੀ ਮੌਤ ਹੋ ਗਈ। ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਰਾਮ ਪ੍ਰਸਾਦ ਪਟੀਦਰ (43) ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਅਧਿਕਾਰੀ ਏਐਸਆਈ ਸੇਠੀ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇਹ ਦਾ ਦੋ ਦਿਨਾਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸੇਠੀ ਕੁਮਾਰ ਨੇ ਦੱਸਿਆ ਕਿ ਮੁੰਡੀਆਂ ਖੁਰਦ ਦਾ ਰਹਿਣ ਵਾਲਾ ਰਸੀਲ ਚੰਦ ਟਰਾਂਸਪੋਰਟ ਨਗਰ ਵਿੱਚ ਆਪਣੀ ਟਰਾਂਸਪੋਰਟ ਕੰਪਨੀ ਚਲਾਉਂਦਾ ਹੈ। ਰਾਮ ਪ੍ਰਸਾਦ ਪਟੀਦਰ ਪਿਛਲੇ ਤਿੰਨ ਸਾਲ ਤੋਂ ਰਸੀਲ ਕੋਲ ਬਤੌਰ ਡਰਾਈਵਰ ਕੰਮ ਕਰ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਰਾਮ ਪ੍ਰਸਾਦ ਦਾ ਕੋਈ ਵੀ ਪਰਿਵਾਰਿਕ ਮੈਂਬਰ ਨਹੀਂ ਹੈ। ਉਹ ਰਸੀਲ ਕੋਲ ਹੀ ਰਹਿੰਦਾ ਸੀ। ਰਸੀਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਬੀਤੇ ਦਿਨ ਦੁਪਹਿਰ ਵੇਲੇ ਉਹ ਖਾਣਾ ਖਾਣ ਲਈ ਟਰਾਂਸਪੋਰਟ ਨਗਰ ਵਾਲੀ ਸੜਕ ਪਾਰ ਕਰਕੇ ਢਾਬੇ ਵੱਲ ਜਾ ਰਿਹਾ ਸੀ।
ਇਸੇ ਦੌਰਾਨ ਗੱਡੀ ਦੇ ਟਕਰਾਉਣ ਦੀ ਜ਼ੋਰਦਾਰ ਆਵਾਜ਼ ਆਈ। ਰਸੀਲ ਜਦ ਮੌਕੇ ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਜੰਮੂ ਕਸ਼ਮੀਰ ਨੰਬਰ ਦੇ ਇੱਕ ਮਹਿੰਦਰਾ ਪਿਕਅਪ ਟੈਂਪੂ ਨੇ ਉਸਨੂੰ ਇਨੀ ਜ਼ੋਰ ਨਾਲ ਟੱਕਰ ਮਾਰੀ ਸੀ ਕਿ ਰਾਮ ਪ੍ਰਸਾਦ ਗੰਭੀਰ ਰੂਪ ਵਿੱਚ ਫੱਟੜ ਹੋ ਚੁੱਕਾ ਸੀ। ਕੁਝ ਹੀ ਮਿੰਟਾਂ ਵਿੱਚ ਰਾਮ ਪ੍ਰਸਾਦ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਸੇਠੀ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਜੰਮੂ ਕਸ਼ਮੀਰ ਨੰਬਰ ਦੇ ਟੈਂਪੂ ਚਾਲਕ ਗਣੇਸ਼ ਕੁਮਾਰ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।