ਹਾਈਵੇਅ 'ਤੇ ਗੁੰਡਾਗਰਦੀ! ਹਥਿਆਰਬੰਦ ਬਦਮਾਸ਼ਾਂ ਨੇ ਘੇਰਿਆ ਗੈਸ ਏਜੰਸੀ ਦਾ ਮੁਲਾਜ਼ਮ; ਟਾਇਰ ਬਦਲਦੇ ਸਮੇਂ ਨਗਦੀ ਖੋਹ ਕੇ ਹੋਏ ਫ਼ਰਾਰ
ਸਥਾਨਕ ਨੂਰਾਂ ਵਾਲਾ ਰੋਡ ਬਜਰੰਗ ਵਿਹਾਰ ਇਲਾਕੇ ਵਿੱਚ ਗੈਸ ਸਪਲਾਈ ਕਰ ਰਹੇ ਇਹ ਏਜੰਸੀ ਮੁਲਾਜ਼ਮ ਨਾਲ ਮੋਟਰਸਾਈਕਲ ਸਵਾਰਾਂ ਨੇ ਤੇਜਧਾਰ ਹਥਿਆਰ ਦੇ ਜ਼ੋਰ ਤੇ ਲੁੱਟ ਦੀ ਵਾਰਦਾਤ ਅੰਜਾਮ ਦਿੱਤੀ। ਬਦਮਾਸ਼ਾਂ ਨੇ ਸਪਲਾਈ ਵਾਲੇ ਵਾਹਨ ਦੀ ਮੁਰੰਮਤ ਕਰ ਰਹੇ ਏਜੰਸੀ ਮੁਲਾਜ਼ਮ ਕੋਲੋਂ ਸਿਲੰਡਰਾਂ ਦੀ ਸੇਲ ਵਾਲੀ ਰਕਮ ਲੁੱਟੀ ਅਤੇ ਧਮਕਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਦੁਆਰਕਾ ਪ੍ਰਸਾਦ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Publish Date: Fri, 12 Jun 2026 01:38 PM (IST)
Updated Date: Fri, 12 Jun 2026 01:40 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਸਥਾਨਕ ਨੂਰਾਂ ਵਾਲਾ ਰੋਡ ਬਜਰੰਗ ਵਿਹਾਰ ਇਲਾਕੇ ਵਿੱਚ ਗੈਸ ਸਪਲਾਈ ਕਰ ਰਹੇ ਇਹ ਏਜੰਸੀ ਮੁਲਾਜ਼ਮ ਨਾਲ ਮੋਟਰਸਾਈਕਲ ਸਵਾਰਾਂ ਨੇ ਤੇਜਧਾਰ ਹਥਿਆਰ ਦੇ ਜ਼ੋਰ ਤੇ ਲੁੱਟ ਦੀ ਵਾਰਦਾਤ ਅੰਜਾਮ ਦਿੱਤੀ। ਬਦਮਾਸ਼ਾਂ ਨੇ ਸਪਲਾਈ ਵਾਲੇ ਵਾਹਨ ਦੀ ਮੁਰੰਮਤ ਕਰ ਰਹੇ ਏਜੰਸੀ ਮੁਲਾਜ਼ਮ ਕੋਲੋਂ ਸਿਲੰਡਰਾਂ ਦੀ ਸੇਲ ਵਾਲੀ ਰਕਮ ਲੁੱਟੀ ਅਤੇ ਧਮਕਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਦੁਆਰਕਾ ਪ੍ਰਸਾਦ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲੁੱਟ ਦਾ ਸ਼ਿਕਾਰ ਹੋਏ ਦੁਆਰਕਾ ਪ੍ਰਸਾਦ ਮੁਤਾਬਕ ਉਹ ਦੀਵਾਨ ਗੈਸ ਸਰਵਿਸ ਕਾਰਾ ਬਾਰਾ ਚੌਕ ਵਿੱਚ ਕਰੀਬ 25 ਸਾਲ ਤੋਂ ਗੈਸ ਸਪਲਾਈ ਦਾ ਕੰਮ ਕਰ ਰਿਹਾ ਹੈ। ਰੋਜ਼ ਦੀ ਤਰ੍ਹਾਂ ਉਹ ਕੰਪਨੀ ਦਾ ਆਟੋ ਰਿਕਸ਼ਾ ਲੈ ਕੇ ਇਲਾਕੇ ਵਿੱਚ ਗੈਸ ਸਲੰਡਰਾਂ ਦੀ ਸਪਲਾਈ ਦਾ ਕੰਮ ਕਰ ਰਿਹਾ ਸੀ ਇਸ ਦੌਰਾਨ ਜਦ ਉਹ ਬਜਰੰਗ ਵਿਹਾਰ ਨੂਰਾਂ ਵਾਲਾ ਰੋਡ ਇਲਾਕੇ ਤੋਂ ਗੈਸ ਸਪਲਾਈ ਕਰਕੇ ਸੰਨਿਆਸ ਨਗਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦੇ ਆਟੋ ਦਾ ਅਗਲਾ ਟਾਇਰ ਪੈਂਚਰ ਹੋ ਗਿਆ। ਉਹ ਆਪਣੇ ਆਟੋ ਦਾ ਟਾਇਰ ਬਦਲਣ ਲੱਗਾ ਤਾਂ ਮੋਟਰ ਸਾਇਕਲ ਸਵਾਰ ਦੋ ਬਦਮਾਸ਼ਾਂ ਨੇ ਤੇਜ ਧਾਰ ਹਥਿਆਰ ਦੇ ਜ਼ੋਰ ਤੇ ਉਸ ਕੋਲ ਸਿਲੰਡਰਾਂ ਦੀ ਸਪਲਾਈ ਦੀ ਸੇਲ ਦੀ ਰਕਮ ਲੁੱਟ ਲਈ।
ਬਦਮਾਸ਼ ਉਸ ਕੋਲੋਂ ਕਰੀਬ 14000 ਰੁਪਏ ਨਕਦੀ ਲੁੱਟ ਕੇ ਧਮਕਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ।ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਜਸਵਿੰਦਰ ਸਿੰਘ ਮੁਤਾਬਕ ਬਦਮਾਸ਼ਾਂ ਦੇ ਫਰਾਰ ਹੋਣ ਵਾਲੇ ਰਸਤਿਆਂ ਤੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਬਦਮਾਸ਼ਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।