ਸੋਖੀ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ
ਸੋਖੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ
Publish Date: Wed, 18 Mar 2026 07:06 PM (IST)
Updated Date: Thu, 19 Mar 2026 04:08 AM (IST)

- ਮਿਹਨਤੀ, ਇਮਾਨਦਾਰ ਤੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਦੇਣੀ ਸ਼ਲਾਘਾਯੋਗ : ਸੋਖੀ ਫੋਟੋ ਨੰਬਰ-20 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੁਲਦੀਪ ਸਿੰਘ ਖਾਲਸਾ ਨੂੰ ਐਸਸੀ ਵਿੰਗ ਜਿਲ੍ਹਾ ਪ੍ਰਧਾਨ ਸ਼ਹਿਰੀ, ਡਾ.ਹਰਿੰਦਰ ਸਿੰਘ ਬਿਰਕ ਤੇ ਤੇਜਾ ਸਿੰਘ ਖਾਲਸਾ ਨੂੰ ਕੌਮੀ ਜਨਰਲ ਸਕੱਤਰ ਐਸਸੀ ਵਿੰਗ ਦੀ ਜ਼ਿੰਮੇਵਾਰੀ ਦੇਣ ਦੀ ਖੁਸ਼ੀ ’ਚ ਹਲਕਾ ਆਤਮ ਨਗਰ ਦੇ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਬੀਰ ਸਿੰਘ ਸੋਖੀ ਦੀ ਅਗਵਾਈ ਵਿੱਚ ਮਾਨ ਸਨਮਾਨ ਕੀਤਾ ਗਿਆ। ਅਕਾਲੀ ਆਗੂ ਪਰਵੀਨ ਭਾਰਤੀ ਦੇ ਦਫਤਰ ਵਿਖੇ ਰੱਖੀ ਗਈ ਇਸ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਸੋਖੀ ਨੇ ਕਿਹਾ ਕਿ ਉਪਰੋਕਤ ਸਾਰੀਆਂ ਹੀ ਸਨਮਾਨਯੋਗ ਸ਼ਖਸ਼ੀਅਤਾਂ ਲੰਬੇ ਸਮੇਂ ਤੋਂ ਪਾਰਟੀ ’ਚ ਸੇਵਾ ਨਿਭਾਅ ਰਹੀਆਂ ਹਨ। ਜਿਨਾਂ ਨੂੰ ਪਾਰਟੀ ਪ੍ਰਧਾਨ ਵੱਲੋਂ ਜਿੰਮੇਵਾਰੀ ਦੇਣੀ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਕਿਹਾ ਕਿ ਐਸੇ ਮਿਹਨਤੀ, ਇਮਾਨਦਾਰ, ਸੀਨੀਅਰ ਤੇ ਪਾਰਟੀ ਪ੍ਰਤੀ ਵਫਾਦਾਰ ਆਗੂਆਂ ਨੂੰ ਜ਼ਿੰਮੇਵਾਰੀ ਮਿਲਣ ਦੇ ਨਾਲ ਹੋਰਨਾਂ ਆਗੂਆਂ ਦੇ ਵੀ ਹੌਸਲੇ ਬੁਲੰਦ ਹੁੰਦੇ ਹਨ। ਇਸ ਮੌਕੇ ਉਪਰੋਕਤ ਆਗੂਆਂ ਨੇ ਵੀ ਪਾਰਟੀ ਪ੍ਰਧਾਨ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਪ੍ਰਤੀ ਖੁਸ਼ੀ ਜਾਹਰ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇਕ ਕਰ ਦੇਣਗੇ। ਇਸ ਮੀਟਿੰਗ ਦੌਰਾਨ ਸਰਕਲ ਪ੍ਰਧਾਨ ਸੰਤੋਖ ਸਿੰਘ, ਸਰਕਲ ਪ੍ਰਧਾਨ ਬਲਕਾਰ ਸਿੰਘ ਸਵਾਲੀ, ਸਰਕਲ ਪ੍ਰਧਾਨ ਕੁਲਦੀਪ ਸਿੰਘ, ਸਤਨਾਮ ਸਿੰਘ ਕੈਲੇ, ਰਕੇਸ਼ ਇੰਦਰ ਰੂਬੀ, ਆਈਐਸ ਭਾਰਤੀ, ਜੋਂਟੀ ਨਾਹਰ, ਕੰਵਲ ਸਿੰਘ, ਅਮਰੀਕ ਸਿੰਘ ਬੱਤਰਾ, ਜਤਿੰਦਰ ਖਾਲਸਾ, ਭੁਪਿੰਦਰ ਸਿੰਘ ਬਿੱਟੂ, ਦਲਜੀਤ ਸਿੰਘ ਭਮਰਾ, ਗੁਰਮੀਤ ਬਿੰਦਰਾ, ਅਮਰਦੀਪ ਦੀਪੀ, ਬੀਬੀ ਗੁਰਪ੍ਰੀਤ ਕੌਰ, ਬੀਬੀ ਗੁਰਮੀਤ ਕੌਰ ਆਦਿ ਆਗੂ ਸਾਹਿਬਾਨ ਹਾਜ਼ਰ ਸਨ।