ਡਾ. ਜਾਚਕ ਮੈਂਬਰ ਪ੍ਰਬੰਧਕੀ ਬੋਰਡ ਪੰਜਾਬੀ ਸਾਹਿਤ ਅਕਾਦਮੀ ਦਾ ਸਨਮਾਨ
ਡਾ.ਜਾਚਕ ਮੈਂਬਰ ਪ੍ਰਬੰਧਕੀ ਬੋਰਡ ਪੰਜਾਬੀ ਸਾਹਿਤ ਅਕਾਦਮੀ ਦਾ ਸਨਮਾਨ
Publish Date: Wed, 18 Mar 2026 06:46 PM (IST)
Updated Date: Thu, 19 Mar 2026 04:08 AM (IST)

- ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੂੰ ਮਿਲੇ ਡਾ. ਹਰੀ ਸਿੰਘ ਜਾਚਕ ਫੋਟੋ ਨੰਬਰ-13 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਸੰਨ 2024 ’ਚ ਹੋਈਆਂ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ’ਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਤੇ ਇਸ ਵਾਰ ਸਰਬਸੰਮਤੀ ਨਾਲ ਨਿਰਵਿਰੋਧ ਚੁਣੇ ਗਏ ਮੈਂਬਰ ਪ੍ਰਬੰਧਕੀ ਬੋਰਡ ਪੰਜਾਬੀ ਸਾਹਿਤ ਅਕਾਦਮੀ ਡਾ. ਹਰੀ ਸਿੰਘ ਜਾਚਕ ਵਿਸ਼ੇਸ਼ ਤੌਰ ’ਤੇ ਅਕਾਦਮੀ ਦੇ ਦੂਜੀ ਵਾਰ ਪ੍ਰਧਾਨ ਬਣੇ ਡਾ. ਸਰਬਜੀਤ ਸਿੰਘ ਨੂੰ ਮਿਲੇ ਅਤੇ ਟੀਮ ਦੀ ਸ਼ਾਨਦਾਰ ਜਿੱਤ ਲਈ ਮੁਬਾਰਕਵਾਦ ਦਿੱਤੀ। ਇਸ ਮੌਕੇ ਡਾ. ਸਰਬਜੀਤ ਸਿੰਘ ਨੇ ਡਾ. ਜਾਚਕ ਦਾ ਸਨਮਾਨ ਵੀ ਕੀਤਾ। ਡਾ. ਹਰੀ ਸਿੰਘ ਜਾਚਕ ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਜਿੰਦਰ ਵੱਲੋਂ ਵੀ ਸਨਮਾਨ ਕੀਤਾ ਗਿਆ। ਡਾ. ਸਰਬਜੀਤ ਸਿੰਘ ਅਤੇ ਕਹਾਣੀਕਾਰ ਜਿੰਦਰ ਨੇ ਡਾ. ਜਾਚਕ ਦੀ ਸਾਹਿਤਕ ਸੇਵਾ, ਖੋਜ ਕਾਰਜ ਅਤੇ ਪੰਜਾਬੀ ਭਾਸ਼ਾ ਲਈ ਕੀਤੀਆਂ ਅਹਿਮ ਭੂਮਿਕਾਵਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਹਰੀ ਸਿੰਘ ਜਾਚਕ ਵਰਗੀਆਂ ਸ਼ਖਸੀਅਤਾਂ ਦੇ ਪ੍ਰਬੰਧਕੀ ਬੋਰਡ ਵਿੱਚ ਸ਼ਾਮਲ ਹੋਣ ਨਾਲ ਅਕਾਦਮੀ ਦੀ ਕਾਰਗੁਜ਼ਾਰੀ ਨੂੰ ਹੋਰ ਬਲ ਮਿਲੇਗਾ। ਡਾ. ਜਾਚਕ ਨੇ ਇਸ ਮਾਣ ਲਈ ਅਕਾਦਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬੀ ਸਾਹਿਤ ਦੀ ਤਰੱਕੀ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਜ਼ਿਕਰਯੋਗ ਹੈ ਕਿ ਡਾ.ਜਾਚਕ ਪਿਛਲੇ ਦੋ ਸਾਲਾਂ ਤੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਕੱਤਰ (ਸਾਹਿਤਕ ਸਰਗਰਮੀਆਂ) ਵਜੋਂ ਕਈ ਪ੍ਰਾਪਤੀਆਂ ਦਰਜ ਕਰਵਾ ਚੁੱਕੇ ਹਨ। ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਕੋਲੈਬੋਰੇਟਰ, ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਅਤੇ ਸ੍ਰੀ ਦਸ਼ਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਦੇ ਜਨਰਲ ਸਕੱਤਰ ਵੀ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਪ੍ਰਮੁੱਖ ਪੰਥਕ ਤੇ ਪੰਜਾਬੀ ਸੰਸਥਾਵਾਂ ਵੱਲੋਂ ਵੀ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ. ਜਾਚਕ ਹੁਣ ਤੱਕ ਗਿਆਰਾਂ ਪੁਸਤਕਾਂ ਲਿਖ ਚੁੱਕੇ ਹਨ। ਉਹ ਪੰਜਾਬੀ ਸਾਹਿਤ ਅਕਾਦਮੀ ਦਾ ਇਤਿਹਾਸ ਵੀ ਲਿਖ ਚੁੱਕੇ ਹਨ, ਜੋ ਇਸ ਸਮੇਂ ਛਪਾਈ ਅਧੀਨ ਹੈ। ਇਸ ਉਪਲਬਧੀ ‘ਤੇ ਉਨਾਂ ਨੂੰ ਮੁਬਾਰਕਾਂ ਮਿਲਣ ਦਾ ਸਿਲਸਲਾ ਜਾਰੀ ਹੈ।