ਧੂਮਧਾਮ ਨਾਲ ਮਨਾਈ ਹੋਲੀ
ਧੂਮਧਾਮ ਨਾਲ ਮਨਾਇਆ ਗਿਆ ਰੰਗਾਂ ਦਾ ਤਿਉਹਾਰ ਹੋਲੀ
Publish Date: Thu, 05 Mar 2026 06:28 PM (IST)
Updated Date: Fri, 06 Mar 2026 04:09 AM (IST)
ਫੋਟੋ ਨੰਬਰ-8, 9 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਸਵਦੇਸ਼ੀ ਫਾਊਂਡੇਸ਼ਨ ਨੇ ਪ੍ਰਧਾਨ ਡਾ. ਪ੍ਰਥਮ ਗੁਪਤਾ, ਡੀ. ਸਮੀਰ ਕੰਬੋਜ, ਡਾ. ਦੀਪਕ ਗੁਪਤਾ ਦੀ ਅਗਵਾਈ ਹੇਠ ਹੋਲੀ ਤਿਉਹਾਰ ਨੂੰ ਆਰੋਗਿਆ ਸੇਵਾ ਕੇਂਦਰ, ਲਲਤੋ ਕਲਾਂ, ਪੱਖੋਵਾਲ ਰੋਡ ਵਿਖੇ ਧੂਮਧਾਮ ਨਾਲ ਮਨਾਇਆ। ਇਸ ਤਿਉਹਾਰ ਦੇ ਪ੍ਰਬੰਧਕਾਂ ਮਨਮੋਹਨ ਸਿੰਘ ਫੁੱਲਾਂਵਾਲ, ਨਿਦੋਸ਼ ਭਾਰਦਵਾਜ, ਰਾਜੀਵ ਚੌਹਾਨ, ਅਜੈ ਅਗਰਵਾਲ, ਯੂਨਸ ਮਸੀਹ ਨਾਹਰ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਆਪਸੀ ਭਾਈਚਾਰੇ ਅਤੇ ਪਿਆਰ ਦਾ ਸੰਦੇਸ਼ ਲੈ ਕੇ ਆਉਂਦਾ ਹੈ, ਇਹ ਤਿਉਹਾਰ ਖੁਸ਼ੀ ਨਾਲ ਭਰਿਆ ਹੋਇਆ ਹੈ ਅਤੇ ਦੂਰੀਆਂ ਨੂੰ ਦੂਰ ਕਰਨ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਡਾ. ਅਨੁ ਗੁਪਤਾ, ਡੀ. ਸੁਰਭੀ ਕੰਬੋਜ, ਕਿਰਨ ਪ੍ਰੀਤ ਕੌਰ, ਰਮਨੀਲ ਸਿੰਘ, ਡਾ. ਸੁਸ਼ੀਲ ਕੁਮਾਰ ਨੇ ਇਸ ਤਿਉਹਾਰ ਦੇ ਪ੍ਰਬੰਧ ’ਚ ਅਹਿਮ ਯੋਗਦਾਨ ਪਾਇਆ।