ਹੋਲੀ ਦਾ ਤਿਉਹਾਰ ਆਪਸੀ ਸੰਬੰਧਾਂ ਨੂੰ ਕਰਦਾ ਮਜਬੂਤ : ਹਰਮਨਮੀਤ ਕੌਰ
ਹੋਲੀ ਦਾ ਤਿਉਹਾਰ ਆਪਸੀ ਸੰਬੰਧਾਂ ਨੂੰ ਕਰਦਾ ਮਜਬੂਤ-ਹਰਮਨਮੀਤ ਕੌਰ
Publish Date: Tue, 03 Mar 2026 07:56 PM (IST)
Updated Date: Wed, 04 Mar 2026 04:12 AM (IST)
ਫੋਟੋ ਨੰਬਰ- 26 ਰਵੀ, ਪੰਜਾਬੀ ਜਾਗਰਣ ਲੁਧਿਆਣਾ : ਸਮਾਰਟ ਕਾਨਵੈਂਟ ਸਕੂਲ ਵਿੱਚ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਖੁਸ਼ਹਾਲ ਤਰੀਕੇ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਹਰਮਨਮੀਤ ਕੌਰ ਨੇ ਦੱਸਿਆ ਕਿ ਸਵੇਰ ਦੀ ਸਭਾ ਤੋਂ ਬਾਅਦ ਹੀ ਵਿਦਿਆਰਥੀ ਸਕੂਲ ਦੇ ਵਿਹੜੇ ਵਿੱਚ ਹੋਲੀ ਦਾ ਤਿਉਹਾਰ ਮਨਾਉਣ ਲਈ ਬਹੁਤ ਹੀ ਉਤਸੁਕ ਸਨ। ਹੋਲੀ ਦਾ ਤਿਉਹਾਰ ਮਲਾਉਣ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਖੁਦ ਹੀ ਫੁੱਲਾਂ ਦੇ ਨਾਲ-ਨਾਲ ਰੰਗਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਸੀ। ਹੋਲੀ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਹਰਮਨਮੀਤ ਕੌਰ ਨੇ ਦੱਸਿਆ ਕਿ ਇਹ ਤਿਉਹਾਰ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ ਅਤੇ ਹੋਲੀ ਦਾ ਤਿਉਹਾਰ ਆਪਸੀ ਰਿਸ਼ਤਿਆਂ ਦੀ ਤੰਦਾਂ ਨੂੰ ਹੋਰ ਮਜਬੂਤ ਕਰਦਾ ਹੈ। ਇਸ ਦੌਰਾਨ ਅਧਿਆਪਕਾਂ ਤੇ ਵਿਦਿਆਥੀਆਂ ਸਕੂਲ ਵਿੱਚ ਇਕ ਦੂਜੇ ਤੇ ਫੁੱਲਾਂ ਦੀ ਵਰਖਾ ਅਤੇ ਗੁਲਾਲ ਲਗਾਕੇ ਬੜੇ ਹੀ ਚਾਵਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ ਤੇ ਅਧਿਆਪਕਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਤੇ ਮੁੰਹ ਮਿੱਠਾ ਵੀ ਕਰਵਾਇਆ ਗਿਆ।