ਤੇਜ ਰਫ਼ਤਾਰ ਇਨੋਵਾ ਕਾਰ ਨਾਲ ਟਕਰਾਈ, 1 ਜ਼ਖ਼ਮੀ
ਤੇਜ ਰਫ਼ਤਾਰ ਇਨੋਵਾ ਕਾਰ ’ਚ ਜਾ ਟਕਰਾਈ
Publish Date: Mon, 02 Feb 2026 07:33 PM (IST)
Updated Date: Tue, 03 Feb 2026 04:11 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨੇੜਲੇ ਸੈਕਰਟ ਹਾਰਟ ਸਕੂਲ ਕੋਲ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਤੇਜ਼ ਰਫ਼ਤਾਰ ਇਨੋਵਾ ਦੇ ਕਾਰ ਨਾਲ ਟਕਰਾਉਣ ਕਾਰਨ ਕਾਰ ਚਾਲਕ ਜਖ਼ਮੀ ਹੋ ਗਿਆ, ਜਦਕਿ ਇਨੋਵਾ ਸਵਾਰ ਮੌਕੇ ਤੋਂ ਗੱਡੀ ਛੱਡ ਕੇ ਫਰਾਰ ਹੋ ਗਿਆ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਫੁੱਟਪਾਥ ਦੇ ਵਿਚਾਲੇ ਆ ਵੱਜੀ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਰੋਡ ’ਤੇ ਇੱਕ ਬਾਲੇਨੋ ਕਾਰ ਖੜ੍ਹੀ ਸੀ। ਉਸੇ ਸਾਈਡ ਤੋਂ ਆ ਰਹੀ ਇਨੋਵਾ ਜਿਸ ਦੀ ਰਫ਼ਤਾਰ ਤੇਜ਼ ਸੀ, ਅਚਾਨਕ ਜਾ ਟਕਰਾਈ ਤੇ ਟੱਕਰ ਕਾਰਨ ਕਾਰ ਚਾਲਕ ਜਖ਼ਮੀ ਹੋ ਗਿਆ। ਕਾਰ ਦੇ ਏਅਰਬੈਗ ਖੁੱਲ੍ਹਣ ਕਾਰਨ ਚਾਲਕ ਵਾਲ-ਵਾਲ ਬਚ ਗਿਆ। ਇਸ ਹਾਦਸੇ ਦੌਰਾਨ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਸੈਂਕੜੇ ਵਾਹਨ ਫਸ ਗਏ। ਭਾਰੀ ਜੱਦਜੋਹਿਦ ਤੋਂ ਬਾਅਦ ਟੈ੍ਰਫਿਕ ਬਹਾਲ ਹੋਇਆ। ਇਸ ਦੌਰਾਨ ਕਾਰ ਚਾਲਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।