ਹੈਰੋਇਨ ਦਾ ਨਸ਼ਾ ਕਰਦੇ ਮੁਲਜ਼ਮ ਗ੍ਰਿਫਤਾਰ
ਵੱਖ-ਵੱਖ ਥਾਵਾਂ ਤੋਂ ਹੈਰੋਇਨ ਦਾ ਨਸ਼ਾ ਕਰਦੇ ਮੁਲਜਮ ਗ੍ਰਿਫਤਾਰ
Publish Date: Thu, 12 Feb 2026 06:46 PM (IST)
Updated Date: Thu, 12 Feb 2026 06:48 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਨਸ਼ਾਖਰੀ ਖਿਲਾਫ ਕਾਰਵਾਈ ਕਰਦੇ ਹੋਏ ਮਹਾਨਗਰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਦਾ ਨਸ਼ਾ ਕਰਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲੇ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਦਸ਼ਮੇਸ਼ ਪੂਰੀ ਕਾਲੋਨੀ ਨੂਰਾਵਾਲਾ ਰੋਡ ’ਤੇ ਰਹਿਣ ਵਾਲੇ ਨੂੰ ਗ੍ਰਿਫਤਾਰ ਕੀਤਾ। ਸਬ ਇੰਸਪੈਕਟਰ ਸੁਖਵਿੰਦਰ ਸਿੰਘ ਮੁਤਾਬਕ ਇਲਾਕੇ ਵਿਚ ਗਸ਼ਤ ਦੌਰਾਨ ਫਾਮੜਾ ਰੋਡ ਦੇ ਇਕ ਖਾਲੀ ਪਲਾਟ ਵਿਚ ਲੁਕ ਕੇ ਨਸ਼ਾ ਕਰਦੇ ਵਿਅਕਤੀ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਦੇ ਕਬਜ਼ੇ ਵਿਚੋਂ ਐਰੋ ਨਾਲ ਲਿਬੜੀ ਪੰਨੀ ਲਾਈਟ ਅਤੇ ਰੋਲ ਕੀਤਾ ਹੋਇਆ ਨੋਟ ਬਰਾਮਦ ਹੋਇਆ। ਅਜਿਹੀ ਦੂਜੀ ਕਾਰਵਾਈ ਵਿੱਚ ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਨੇ ਪਿੰਡ ਧਮੋਟ ਦੇ ਰਹਿਣ ਵਾਲੇ ਸੁਰਜੀਤ ਸਿੰਘ ਅਤੇ ਨਿਊ ਮਰਾਜ ਗੰਜ ਭਾਰਗੋ ਕੈਂਪ ਜਲੰਧਰ ਦੇ ਰਹਿਣ ਵਾਲੇ ਰਮਿਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਤਫਤੀਸ਼ੀ ਅਧਿਕਾਰੀ ਬਲਰਾਜ ਸਿੰਘ ਮੁਤਾਬਕ ਮੁਲਜ਼ਮ ਪਿੰਕ ਪਲਾਜਾ ਪਾਰਕਿੰਗ ਵਿਚ ਬੈਠ ਕੇ ਹੈਰੋਇਨ ਦਾ ਨਸ਼ਾ ਕਰ ਰਹੇ ਸਨ। ਅਜਿਹੇ ਹੀ ਇੱਕ ਹੋਰ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਪੁਲਿਸ ਨੇ ਕਿਲਾ ਮਹੱਲਾ ਦੇ ਰਹਿਣ ਵਾਲੇ ਹਿਮਾਂਸ਼ੂ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਮੁਤਾਬਕ ਮੁਲਜਮ ਛੋਟੀ ਦਰੇਸੀ ਗਰਾਊਂਡ ਦੇ ਸਾਹਮਣੇ ਸਕੂਲ ਦੀ ਕੰਧ ਕੋਲ ਬੈਠ ਕੇ ਨਸ਼ਾ ਕਰ ਰਿਹਾ ਸੀ। ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮ ਦੇ ਕਬਜ਼ੇ ਵਿਚੋਂ ਇੱਕ ਸਿਲਵਰ ਪੰਨੀ ਲਾਈਟਰ ਅਤੇ ਸੜਿਆ ਹੋਇਆ ਨੋਟ ਬਰਾਮਦ ਕੀਤਾ ਗਿਆ। ਪੁਲਿਸ ਨੂੰ ਆਸ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਉਨਾਂ ਦੇ ਨਸ਼ਾ ਪ੍ਰਾਪਤ ਕਰਨ ਦੇ ਸਰੋਤਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।