ਸ੍ਰੀਮਦ ਭਾਗਵਤ ਕਥਾ ਦੀ ਸਮਾਪਤੀ ’ਤੇ ਹਵਨ ਯੱਗ ਕਰਵਾਇਆ
ਸ੍ਰੀਮਦ ਭਾਗਵਤ ਕਥਾ ਦੀ ਸਮਾਪਤੀ 'ਤੇ ਹਵਨ ਯੱਗ ਕਰਵਾਇਆ
Publish Date: Fri, 27 Feb 2026 07:20 PM (IST)
Updated Date: Sat, 28 Feb 2026 04:05 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸੈਕਟਰ 32 ਏ ਗਰਾਊਂਡ ਬੀਸੀਐਮ ਸਕੂਲ ਦੇ ਸਾਹਮਣੇ ਚੰਡੀਗੜ੍ਹ ਰੋਡ ਵਿਖੇ ਸ੍ਰੀਮਦ ਭਾਗਵਤ ਕਥਾ ਹਫਤਾ ਗਿਆਨ ਦੀ ਸਮਾਪਤੀ ਤੇ ਵਿਸ਼ਾਲ ਹਵਨ ਯੱਗ ਕਰਵਾਇਆ ਗਿਆ ਜਿਸ ਵਿੱਚ ਮੁੱਖ ਜਜਮਾਨ ਸਾਜਨ ਅਗਰਵਾਲ, ਸੁਨੀਤਾ ਅਗਰਵਾਲ, ਅੰਕਿਤ ਅਗਰਵਾਲ, ਸੋਨਮ ਅਗਰਵਾਲ, ਜਨਕਰਾਜ ਗੋਇਲ, ਦਵਿੰਦਰ ਅਗਰਵਾਲ, ਸ਼ੁਭਕਰਨ ਸਵਾਮੀ, ਵੈਭਵ ਬਾਂਸਲ ਅਤੇ ਆਸ਼ੀਸ਼ ਬਾਂਸਲ ਨੇ ਆਪਣੇ ਪਰਿਵਾਰਾਂ ਸਮੇਤ ਹਵਨ ਯੱਗ ਕੀਤਾ। ਇਸ ਮੌਕੇ ਪੰਡਿਤ ਇੰਦਰਜੀਤ ਨੇ ਪੂਰਨ ਵਿਸ਼ੁੱਧ ਵੈਦਿਕ ਮੰਤਰਾਂ ਦਾ ਜਾਪ ਕੀਤਾ। ਮੰਤਰਾਂ ਦੇ ਜਾਪ ਨਾਲ ਪੂਰਾ ਵਾਤਾਵਰਣ ਭਗਤੀਮਈ ਹੋ ਗਿਆ। ਸੰਤ ਸਮਾਜ ਅਤੇ ਸੰਗਤਾਂ ਨੇ ਹਵਨ ਯੱਗ ਵਿੱਚ ਮੰਤਰਾਂ ਦੇ ਜਾਪ ਦੇ ਨਾਲ ਅਹੁਤੀਆਂ ਚੜ੍ਹਾਈਆਂ। ਇਸ ਮੌਕੇ ਸਾਧਵੀ ਵੈਸ਼ਨਵੀ ਭਾਰਤੀ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਹਵਨ ਯੱਗ ਨੂੰ ਇੱਕ ਬਹੁਤ ਹੀ ਪਵਿੱਤਰ ਅਤੇ ਮਹੱਤਵਪੂਰਨ ਧਾਰਮਿਕ ਰਸਮ ਹੈ। ਸਾਡੇ ਪ੍ਰਾਚੀਨ ਗ੍ਰੰਥ, ਜਿਵੇਂ ਕਿ ਵੇਦ ਅਤੇ ਭਗਵਦ ਗੀਤਾ ਵਿੱਚ ਯੱਗ ਨੂੰ ਨੇਕ ਕਾਰਜ ਅਤੇ ਲੋਕ ਕਲਿਆਣ ਦਾ ਸਾਧਨ ਦੱਸਿਆ ਗਿਆ ਹੈ। ਹਵਨ ਯੱਗ ਦੇ ਮਾਧਿਅਮ ਨਾਲ ਅਗਨੀ ਦੇਵਤਾ ਅਹੂਤੀ ਅਰਪੀਤ ਕਰ ਕੇ ਇਸ਼ਵਰ ਤੋਂ ਸਰਵੇ ਭਵੰਤੂ ਸੁਖਿਨ: ਸਰਵੇ ਸੰਤੂ ਨਿਰਾਮਆ ਪ੍ਰਥਾਨਾਂ ਕੀਤੀ ਜਾਂਦੀ ਹੈ, ਜਿਸ ਨਾਲ ਵਾਤਾਵਰਣ ਵਿੱਚ ਸਾਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਕੇਵਲ ਇੰਨਾ ਹੀ ਨਹੀਂ, ਹਵਨ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਲੱਕੜੀਆਂ ਸਮਿਧਾ, ਘਿਓ ਅਤੇ ਔਸ਼ਧੀ ਸਮੱਗਰੀ ਨਾਲ ਵਾਤਾਵਰਣ ਦੀ ਸ਼ੁੱਧੀ ਹੁੰਦੀ ਹੈ। ਹਵਾ ਸਾਫ਼ ਹੋ ਜਾਂਦੀ ਹੈ। ਮੰਤਰਾਂ ਦਾ ਜਾਪ ਕਰਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਅਧਿਆਤਮਿਕ ਚੇਤਨਾ ਜਾਗ੍ਰਤ ਹੁੰਦੀ ਹੈ। ਸਮਾਜ ਵਿੱਚ ਸਦਭਾਵਨਾ ਅਤੇ ਏਕਤਾ ਦਾ ਸੰਦੇਸ਼ ਫੈਲਦਾ ਹੈ। ਇਹ ਨਾ ਸਿਰਫ਼ ਇੱਕ ਧਾਰਮਿਕ ਰਸਮ ਹੈ, ਸਗੋਂ ਸਮਾਜਿਕ ਸਦਭਾਵਨਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ। ਅੰਤ ਵਿੱਚ ਸਾਰਿਆਂ ਨੇ ਵਿਸ਼ਵ ਦੇ ਕਲਿਆਣ ਲਈ ਸਮੂਹਿਕ ਤੌਰ ਤੇ ਧਿਆਨ ਅਤੇ ਪ੍ਰਾਰਥਨਾ ਕੀਤੀ।