ਦਾਜ ਲਈ ਵਿਆਹੁਤਾ ਨੂੰ ਤੰਗ ਕਰਨ ਦੇ ਦੋਸ਼ ’ਚ ਪਤੀ ਤੇ ਸੱਸ ਨਾਮਜ਼ਦ
ਦਾਜ ਲਈ ਵਿਆਹੁਤਾ ਨੂੰ ਤੰਗ ਕਰਨ ਵਾਲਾ ਪਤੀ ਅਤੇ ਸੱਸ ਨਾਮਜਦ
Publish Date: Wed, 18 Feb 2026 07:15 PM (IST)
Updated Date: Thu, 19 Feb 2026 04:09 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਦਾਜ ਦੇ ਲਾਲਚ ’ਚ ਵਿਆਹੁਤਾ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ ਕਰਨ ਦੀ ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਥਾਣਾ ਵੂਮੈਨ ਸੈੱਲ ਪੁਲਿਸ ਵੱਲੋਂ ਪੀੜਤ ਸ਼ਿਕਾਇਤਕਰਤਾ ਦੇ ਪਤੀ ਤੇ ਸੱਸ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਭਗਵਾਨ ਦਾਸ ਕਾਲੋਨੀ ਸਲੇਮ ਟਾਬਰੀ ਵਾਸੀ ਸ਼ਵੇਤਾ ਦੇ ਬਿਆਨ ਉੱਪਰ ਉਸ ਦੇ ਪਤੀ ਸੰਬੋਧ ਕੁਮਾਰ ਤੇ ਸੱਸ ਰੀਟਾ ਰਾਣੀ ਵਾਸੀ ਨਿਊ ਜਨਕਪੁਰੀ ਸਲੇਮ ਟਾਬਰੀ ਖ਼ਿਲਾਫ਼ ਦਰਜ ਕੀਤਾ ਹੈ। ਸਵੇਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਨਿਊ ਜਨਕਪੁਰੀ ਦੇ ਰਹਿਣ ਵਾਲੇ ਸੰਬੋਧ ਕੁਮਾਰ ਨਾਲ ਹੋਇਆ ਸੀ।ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਹੋਰ ਦਾਜ ਲਿਆਉਣ ਲਈ ਉਸ ਉੱਪਰ ਮਾਨਸਿਕ ਅਤੇ ਸਰੀਰਕ ਤਸ਼ੱਦਦ ਕਰਨ ਲੱਗ ਗਿਆ। ਪੀੜਤਾ ਮੁਤਾਬਕ ਉਸ ਦੀ ਸੱਸ ਵੀ ਪਤੀ ਨਾਲ ਮਿਲ ਕੇ ਉਸ ਉੱਪਰ ਮਾਨਸਿਕ ਅਤੇ ਸਰੀਰਕ ਤਸ਼ੱਦਦ ਕਰਦੀ ਸੀ।