ਹਮੇਸ਼ਾ ਲੋੜਵੰਦਾਂ ਨਾਲ ਮਨਾਈ ਖੁਸ਼ੀ ਮਨ ਨੂੰ ਸਕੂਨ ਦਿੰਦੀ ਹੈ : ਗਿੱਲ
ਹਮੇਸ਼ਾ ਲੋੜਵੰਦਾਂ ਨਾਲ ਮਨਾਈ ਖੁਸ਼ੀ ਮਨ ਨੂੰ ਸਕੂਨ ਦਿੰਦੀ ਹੈ -ਗਿੱਲ
Publish Date: Fri, 17 Apr 2026 06:14 PM (IST)
Updated Date: Fri, 17 Apr 2026 06:18 PM (IST)
ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ ਜ਼ਿੰਦਗੀ ਚ ਹਰ ਖੁਸ਼ੀ ਦੇ ਮੌਕਿਆਂ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਕਾਇਮ ਰੱਖ ਕੇ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਜਿੱਥੇ ਸਾਡਾ ਆਪਸੀ ਪਿਆਰ ਵੱਧਦਾ ਹੈ, ਉਥੇ ਹੀ ਭਾਈਚਾਰਾ ਵੀ ਮਜ਼ਬੂਤ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਅਤੇ ਆਪ ਪਾਰਟੀ ਹਲਕਾ ਉਤਰੀ ਦੇ ਸਾਬਕਾ ਪ੍ਰਧਾਨ ਸਾਬਕਾ ਵਾਇਸ ਪ੍ਰਧਾਨ ਡਾਕਟਰ ਵਿੰਗ ਲੁਧਿਆਣਾ ਤੇ ਸਾਬਕਾ ਡਾਇਰੈਕਟਰ ਇਨਫੋਟੈਕ ਪੰਜਾਬ ਸਰਕਾਰ ਨੇ ਆਪਣੇ ਜਨਮ ਦਿਨ ਮੌਕੇ ਵੱਡੀ ਗਿਣਤੀ ਵਿੱਚ ਵਧਾਈ ਦੇਣ ਪਹੁੰਚੀਆਂ ਸਖਸ਼ੀਅਤਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਖੁਸ਼ੀ ਦੇ ਖਾਸ ਮੌਕਿਆਂ ਨੂੰ ਲੋੜਵੰਦਾਂ ਨਾਲ ਮਿਲ ਕੇ ਮਨਾਈਏ۔ ਲੋੜਵੰਦਾਂ ਨਾਲ ਮਿਲ ਕੇ ਸਾਂਝੀ ਕੀਤੀ ਖੁਸੀ ਮਨ ਨੂੰ ਬਹੁਤ ਸਕੂਨ ਦਿੰਦੀ ਹੈ, ਉਥੇ ਹੀ ਵਿਅਕਤੀ ਸਰੀਰਕ ਤੌਰ ਤੇ ਵੀ ਤੰਦਰੁਸਤ ਜੀਵਨ ਬਤੀਤ ਕਰਦਾ ਹੈ। ਇਸ ਦੌਰਾਨ ਵੱਡੀ ਗਿਣਤੀ ਚ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਡਾਕਟਰ ਗਿੱਲ ਨੂੰ ਵਧਾਈ ਦਿੰਦਿਆਂ ਸਿਰੋਪਾ ਭੇਟ ਕਰਕੇ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਦੀਦਾਰ ਸਿੰਘ ਟਾਈਲਾ ਵਾਲੇ, ਸੁਨੀਲ ਕੁਮਾਰ, ਪ੍ਰਮੋਦ ਕੁਮਾਰ, ਸੁਰਜੀਤ ਰਾਮ, ਗੁਰਪ੍ਰੀਤ ਸਿੰਘ ਰਾਜਾ ਤੇ ਹੋਰ ਹਾਜ਼ਰ ਸਨ।