ਹੰਬੜਾਂ ਦੀ ਕਬੱਡੀ ਟੀਮ ਨੂੰ ਕੀਤਾ ਸਨਮਾਨਿਤ
ਹੰਬੜਾਂ ਦੀ ਕਬੱਡੀ ਟੀਮ ਨੂੰ ਕੀਤਾ ਸਨਮਾਨਿਤ
Publish Date: Mon, 16 Mar 2026 06:59 PM (IST)
Updated Date: Tue, 17 Mar 2026 04:10 AM (IST)
ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਪਿੰਡ ਹੰਬੜਾਂ ਦੀ 52 ਕਿੱਲੋ ਵਜਨ ਕਬੱਡੀ ਦੀ ਟੀਮ ਜੋ ਕਿ ਚਾਹਲ ਕਲਾਂ ਦੇ ਖੇਡ ਮੇਲੇ ’ਚੋਂ ਜਿੱਤ ਕੇ ਆਉਣ ’ਤੇ ਸਰਪੰਚ ਚਰਨ ਸਿੰਘ ਗੁਰੂ ਤੇ ਪੰਚਾਇਤ ਮੈਂਬਰਾਂ ਵਲੋਂ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸਰਪੰਚ ਗੁਰੂ ਵੱਲੋਂ ਕੋਚ ਇਕਬਾਲ ਸਿੰਘ ਢਿਡਾਲ, ਕੋਚ ਜੱਗਾ ਸਿੰਘ ਤੇ ਸਮੁੱਚੀ ਟੀਮ ਨੂੰ ਸਨਮਾਨਿਤ ਕੀਤ ਉਥੇ ਹੀ ਸਾਰੇ ਹੀ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਚਰਨ ਸਿੰਘ ਗੁਰੂ ਨੇ ਕੋਚਾਂ ਤੇ ਕਬੱਡੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਦੇ ਕਬੱਡੀ ਖਿਡਾਰੀਆਂ ਤੇ ਹੋਰ ਖਿਡਾਰੀਆਂ ਵਲੋਂ ਜਿੱਤ ਕੇ ਆਉਣ ’ਤੇ ਦੂਸਰੇ ਨੌਜਵਾਨਾਂ ਵਿਚ ਵੀ ਖੇਡਾਂ ਪ੍ਰਤੀ ਉਤਸ਼ਾਹ ਤੇ ਬਲ ਪੈਦਾ ਹੁੰਦਾ ਹੈ। ਇਸ ਸਮੇਂ ਗੌਰਵ, ਜਸ਼ਨ ਸਿੰਘ, ਜੋਤ, ਤਨਵੀਰ ਸਿੰਘ, ਨਵੀ ਧਾਲੀਵਾਲ, ਮਨਜਿੰਦਰ ਸਿੰਘ, ਲਵਪ੍ਰੀਤ ਸਿੰਘ, ਰਾਜੀਵ, ਖਾਨ, ਲਵਪ੍ਰੀਤ, ਰਾਜੇਸ਼, ਜਸਵੰਤ ਸਿੰਘ ਹਾਜ਼ਰ ਸਨ।