ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਦਾ ਅਤੁੱਟ ਲੰਗਰ ਲਗਾਇਆ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਦਾ ਅਟੁੱਟ ਲੰਗਰ ਲਗਾਇਆ
Publish Date: Wed, 01 Apr 2026 11:21 PM (IST)
Updated Date: Thu, 02 Apr 2026 04:16 AM (IST)

ਫੋਟੋ- 36 ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਫਲਾਸਫੀ ਸਮੁੱਚੀ ਲੋਕਾਈ ਨੂੰ ਨਿਰਭਉ ਤੇ ਨਿਰਵੈਰ ਹੋਣ ਦੀ ਪ੍ਰੇਣਾ ਦਿੰਦੀ ਹੈ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਬਖਸ਼ੇ ਭਗਤੀ ਦੇ ਸੰਕਲਪ ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿਆਨੀ ਗਗਨਦੀਪ ਸਿੰਘ ਨੇ ਅੱਜ ਅਮ੍ਰਿੰਤ ਸਾਗਰ ਪਰਿਵਾਰ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ ਗੁਰੂ ਦੇ ਅਤੁੱਟ ਲੰਗਰ ਨੂੰ ਵਰਤਾਉਣ ਲਈ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਜੋੜਨ ਦਾ ਨਿੱਘਾ ਉਪਰਾਲਾ ਕਰ ਰਹੀ ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਆਪਣੇ ਸਹਿਯੋਗੀ ਸਾਥੀਆਂ ਦੇ ਨਿੱਘੇ ਸਹਿਯੋਗ ਨਾਲ ਗੁਰੂ ਸਾਹਿਬਾਨ ਵੱਲੋ ਬਖਸ਼ੇ ਸੇਵਾ ਦੇ ਸਕੰਲਪ ਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਹੋਇਆ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੰਗਤਾਂ ਲਈ ਅਟੁੱਟ ਲੰਗਰ ਲਗਾਉਣ ਦੀ ਆਰੰਭ ਕੀਤੀ ਗਈ ਸੇਵਾ ਦਾ ਕਾਰਜ ਇੱਕ ਉੱਦਮੀ ਉਪਰਾਲਾ ਹੈ। ਵੁਨ੍ਹਾਂ ਕਿਹਾ ਕਿ ਬਲਬੀਰ ਸਿੰਘ ਭਾਟੀਆ ਅਤੇ ਕਰਨਪ੍ਰੀਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਪੂਰੀ ਸੇਵਾ ਭਾਵਨਾ ਦੇ ਨਾਲ ਸਮਾਜ ਦੀ ਬੇਹਤਰੀ ਲਈ ਕੀਤੇ ਜਾ ਰਹੇ ਮਨੁੱਖੀ ਸੇਵਾ ਕਾਰਜ ਸਾਡੇ ਲਈ ਪ੍ਰੇਣਾ ਦਾ ਸੋਰਤ ਹਨ। ਇਸ ਦੌਰਾਨ ਬਲਬੀਰ ਸਿੰਘ ਭਾਟੀਆ ਨੇ ਦੱਸਿਆ ਕਿ ‘ਸੇਵਕ ਕਉ ਸੇਵਾ ਬਨਿ ਆਈ’ ਦੇ ਸਿਧਾਂਤ ਤੇ ਚੱਲਦਿਆਂ ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਹਰ ਮਹੀਨੇ ਗੁਰੂ ਦਾ ਅਟੁੱਟ ਲੰਗਰ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੁੱਚੇ ਸੇਵਾ ਕਾਰਜ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਸੰਗਤਾਂ ਆਪਣਾ ਨਿੱਘਾ ਸਹਿਯੋਗ ਪਾ ਕੇ ਲੰਗਰ ਵਰਤਾਉਣ ਦੀ ਸੇਵਾ ਕਰਦੀਆਂ ਹਨ। ਇਸ ਤੋਂ ਪਹਿਲਾਂ ਗੁਰੂ ਦਾ ਅਟੁੱਟ ਲੰਗਰ ਸੰਗਤਾਂ ਨੂੰ ਵਰਤਾਉਣ ਲਈ ਕੀਤੀ ਗਈ ਅਰਦਾਸ ਮੌਕੇ ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ, ਇੰਦਰਬੀਰ ਸਿੰਘ ਬੱਤਰਾ, ਰਣਜੀਤ ਸਿੰਘ ਰਿੰਕੂ, ਬਲਬੀਰ ਸਿੰਘ ਮੁਜਫ਼ਰਪੁਰ, ਦਾਨ ਸਿੰਘ, ਸ਼ਰਨਜੀਤ ਸਿੰਘ, ਜਸਮੀਨ ਕੌਰ, ਦਲਜੀਤ ਕੌਰ, ਡੋਲੀ ਕੌਰ ਮੁਜਫ਼ਪੁਰ, ਜਗਤਾਰ ਸਿੰਘ, ਰਤਨ ਜੋਤ ਸਿੰਘ, ਨਿਵਾਜ਼ ਸਿੰਘ ਭਾਟੀਆ ਆਦਿ ਹਾਜ਼ਰ ਸਨ।