ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਗਦੀਸ਼ ਸਿੰਘ ਬੇਦੀ ਦਾ ਸਨਮਾਨ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਗਦੀਸ਼ ਸਿੰਘ ਬੇਦੀ ਦਾ ਸਨਮਾਨ
Publish Date: Thu, 12 Feb 2026 06:40 PM (IST)
Updated Date: Thu, 12 Feb 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੈਨੇਡਾ ਯੂਨਿਟ ਵੱਲੋਂ ਜਗਦੀਸ਼ ਸਿੰਘ ਬੇਦੀ ਡਾਇਰੈਕਟਰ ਓਵਰਸੀਜ਼ ਉਚੇਚੇ ਤੌਰ ਤੇ ਕੇਂਦਰੀ ਦਫ਼ਤਰ ਲੁਧਿਆਣਾ ਪਹੁੰਚੇ। ਉਨ੍ਹਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਸਟੱਡੀ ਸਰਕਲ ਦੀਆਂ ਕੇਨੈਡਾ ਵਿਖੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਵੀ ਵਿਚਾਰ ਵਟਾਂਦਰਾਂ ਕੀਤਾ ਗਿਆ। ਕੈਨੇਡਾ ਵਿਖੇ ਬ੍ਰਿਮਟਨ, ਕਿਚਨਰ, ਵਾਟਰਲੂ, ਵੈਨਕੂਵਰ, ਸਰੀ ਅਤੇ ਅੰਡਮੈਨਟਨ ਆਦਿ ਰਾਜਾਂ ਵਿੱਚ ਨੌਜਵਾਨ ਬੱਚਿਆਂ ਨੂੰ ਕਰੈਸ਼ ਕੋਰਸਾਂ ਰਾਹੀਂ ਗੁਰਮਤਿ ਵਿਚਾਰਧਾਰਾ ਨਾਲ ਜੋੜਿਆ ਜਾ ਰਿਹਾ ਹੈ ਅਤੇ ਹਫਤਾਵਾਰੀ ਕੀਰਤਨ ਲੜੀਆਂ ਅਤੇ ਗੁਰਮਤਿ ਕਲਾਸਾਂ ਵੀ ਚੱਲ ਰਹੀਆਂ ਹਨ। ਨੈਸ਼ਨਲ ਪ੍ਰਧਾਨ ਅਮਰਪ੍ਰੀਤ ਸਿੰਘ ਅਤੇ ਕੈਨੇਡਾ ਦੇ ਸਕੱਤਰ ਬੀਬੀ ਬਿੰਦਰ ਕੌਰ ਹਨ। ਜਗਦੀਸ਼ ਸਿੰਘ ਨੂੰ ਕੇਂਦਰੀ ਦਫਤਰ ਵਿਖੇ ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਫਾਊਂਡਰ ਮੈਂਬਰ, ਬੀਰਜਿੰਦਰ ਪਾਲ ਸਿੰਘ ਚੀਫ਼ ਆਰਗੇਨਾਈਜ਼ਰ, ਗੁਰਸ਼ਰਨ ਸਿੰਘ, ਜਸਪਾਲ ਸਿੰਘ ਕੋਚ, ਵਰਿੰਦਰਜੀਤ ਸਿੰਘ ਵਿਰਕ, ਗੁਰਜੀਤ ਸਿੰਘ ਰੋਮਾਣਾ, ਜਤਿੰਦਰਪਾਲ ਸਿੰਘ ਮੋਹਾਲੀ, ਜਸਪਾਲ ਸਿੰਘ, ਡਾ. ਹਰੀ ਸਿੰਘ ਜਾਚਕ ਅਤੇ ਭੁਪਿੰਦਰ ਸਿੰਘ ਆਦਿ ਨੇ ਸਨਮਾਨਿਤ ਕੀਤਾ।