ਗੁਰਬਾਣੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਦਿੰਦੀ ਹੈ ਉਪਦੇਸ਼
ਗੁਰਬਾਣੀ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਦਿੰਦੀ ਉਪਦੇਸ਼- ਭਾਈ ਕਵੰਲਦੀਪ ਸਿੰਘ
Publish Date: Wed, 22 Apr 2026 10:38 PM (IST)
Updated Date: Thu, 23 Apr 2026 04:13 AM (IST)
-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਇਆ ਹਫਤਾਵਾਰੀ ਕੀਰਤਨ
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੀਤੀ ਰਾਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਗੁਰੂਘਰ ਦੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਕਵੰਲਦੀਪ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਰੀ ਧੁਰਕੀ ਬਾਣੀ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ। ਜਿਸ ਸਦਕਾ ਸਮੁੱਚੀ ਲੋਕਾਈ ਉਨ੍ਹਾਂ ਨੂੰ ਆਪਣਾ ਸਤਿਕਾਰ ਭੇਂਟ ਕਰਦੀ ਹੈ। ਉਨ੍ਹਾਂ ਸੰਗਤ ਨੂੰ ਧਰਮ ਦੇ ਮਾਰਗ ਉਪਰ ਚੱਲਣ, ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਕੀਤੀ। ਇਸ ਮੌਕੇ ਸੁਸਾਇਟੀ ਦੇ ਮੈਬਰਾਂ ਨੇ ਸਾਂਝੇ ਤੌਰ ਤੇ ਭਾਈ ਕੰਵਲਦੀਪ ਸਿੰਘ ਤੇ ਉਨ੍ਹਾਂ ਦੇ ਕੀਰਤਨੀ ਜੱਥੇ ਦੇ ਮੈਬਰਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਕੀਰਤਨ ਸਮਾਗਮ ਅੰਦਰ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਮੁੱਖ ਮੈਂਬਰ ਇੰਦਰਬੀਰ ਸਿੰਘ ਬੱਤਰਾ, ਹਰਪਾਲ ਸਿੰਘ ਖਾਲਸਾ, ਭੁਪਿੰਦਰ ਸਿੰਘ ਅਰੋੜਾ, ਰਜਿੰਦਰ ਸਿੰਘ ਡੰਗ, ਸਰਬਜੀਤ ਸਿੰਘ, ਐਨਪੀ ਸਿੰਘ ਕਥੂਰੀਆਂ, ਹਰਪਾਲ ਸਿੰਘ ਬੱਤਰਾ, ਅਤੱਰ ਸਿੰਘ ਮਕੱੜ, ਹਰਮੀਤ ਸਿੰਘ ਡੰਗ, ਇੰਦਰਜੀਤ ਸਿੰਘ ਛਾਬੜਾ, ਬਲਬੀਰ ਸਿੰਘ ਭਾਟੀਆ, ਵਿਜੈ ਕੁਮਾਰ ਸੂਦ, ਮਨਮੋਹਨ ਸਿੰਘ, ਭੁਪਿੰਦਰ ਸਿੰਘ ਜੁਨੇਜਾ, ਰਘਬੀਰ ਸਿੰਘ, ਮਹਿੰਦਰ ਸਿੰਘ ਡੰਗ, ਗੁਰਬਚਨ ਸਿੰਘ, ਸੁਰਿੰਦਰਪਾਲ ਸਿੰਘ ਭੁਟੀਆਣੀ, ਅਵਤਾਰ ਸਿੰਘ ਮਿੱਢਾ, ਦਾਨ ਸਿੰਘ, ਹਰਪ੍ਰੀਤ ਸਿੰਘ ਨੀਟਾ, ਦਵਿੰਦਰ ਸਿੰਘ ਬਿੱਟੂ, ਹਰਚਰਨ ਸਿੰਘ ਕਾਲੜਾ, ਕਵੰਲਪ੍ਰੀਤ ਸਿੰਘ ਸੋਢੀ, ਜੋਗਿੰਦਰ ਸਿੰਘ ਸਲੂਜਾ, ਕੁਲਜੀਤ ਸਿੰਘ ਖੁਰਾਣਾ, ਖੁਸ਼ਹਾਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।