ਲੁਧਿਆਣਾ ਦੇ ਕਾਰ ਸ਼ੋਅਰੂਮ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਵਾਰਦਾਤ ਤੋਂ ਬਾਅਦ ਪਰਚੀਆਂ ਸੁੱਟ ਹੋਏ ਫਰਾਰ
ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਸਥਿਤ ਆਈ ਟੀ ਬੀਪੀ ਕੈਂਪ ਦੇ ਸਾਹਮਣੇ ਸਥਿਤ ਰਾਇਲ਼ ਲਿਮੋ ਨਾਮ ਦੇ ਕਾਰਾ ਦੇ ਸ਼ੋਰੂਮ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ
Publish Date: Sat, 10 Jan 2026 11:55 AM (IST)
Updated Date: Sat, 10 Jan 2026 12:29 PM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਪੁਰ ਦਾਖਾ : ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਸਥਿਤ ਆਈ ਟੀ ਬੀਪੀ ਕੈਂਪ ਦੇ ਸਾਹਮਣੇ ਸਥਿਤ ਰਾਇਲ਼ ਲਿਮੋ ਨਾਮ ਦੇ ਕਾਰਾ ਦੇ ਸ਼ੋਅਰੂਮ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਸ਼ੋਅਰੂਮ ਦੇ ਬਾਹਰ ਖੜੀਆਂ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਪਰ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਅਣਪਛਾਤੇ ਨੌਜਵਾਨ ਜਾਂਦੇ ਹੋਏ ਸਫੇਦ ਰੰਗ ਦੇ ਕਾਪੀ ਦੇ ਕਾਗਜ਼ ਤੇ ਦੋ ਵਿਅਕਤੀਆਂ ਦੇ ਨਾਮ ਲਿਖੀਆਂ ਹੋਈਆਂ ਪਰਚੀਆਂ ਸੁੱਟ ਕੇ ਫਰਾਰ ਹੋ ਗਏ । ਦਾਖਾ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਸੀਸੀ ਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।