ਹਲਕਾ ਸਾਹਨੇਵਾਲ ਦੇ ਵਿਕਾਸ ਕਾਰਜਾਂ ਲਈ ਵੰਡੀਆਂ ਗ੍ਰਾਂਟਾਂ
ਹਲਕਾ ਸਾਹਨੇਵਾਲ ਦੇ ਵਿਕਾਸ ਕਾਰਜਾਂ ਲਈ ਵੱਖ-ਵੱਖ ਪਿੰਡਾਂ ਨੂੰ ਕਰੋੜਾਂ ਰੁਪਈਆਂ ਦੀਆਂ ਵੰਡੀਆਂ ਗ੍ਰਾਂਟਾਂ
Publish Date: Fri, 20 Feb 2026 06:45 PM (IST)
Updated Date: Fri, 20 Feb 2026 06:48 PM (IST)

- ਕਿਹਾ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿਆਂਗੇ ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ਨੂੰ ਤਕਰੀਬਨ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਤਕਸੀਮ ਕੀਤੀਆਂ ਗਈਆਂ। ਮੁੰਡੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਪੂਰੇ ਪੰਜਾਬ ਅੰਦਰ ਕਿਸੇ ਹਲਕਾ ਦਾ ਕੋਈ ਵੀ ਪਿੰਡ ਵਿਕਾਸ ਕਾਰਜਾਂ ਦੇ ਕੰਮਾਂ ਤੋਂ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਇਸ ਤਹਿਤ ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ਅੰਦਰ ਵਿਕਾਸ ਕਾਰਜਾਂ ਨੂੰ ਲੈ ਕੇ ਤਕਰੀਬਨ 8 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਗਈਆਂ ਅਤੇ ਆਉਣ ਵਾਲੇ ਦਿਨਾਂ ਵਿੱਚ 5 ਕਰੋੜ ਰੁਪਏ ਦੇ ਲਗਭਗ ਹੋਰ ਵੀ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਦਾ ਕੋਈ ਵੀ ਪਿੰਡ ਵਿਕਾਸ ਕਾਰਜਾਂ ਦੇ ਕੰਮਾਂ ਤੋਂ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਖਿਆ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਦਾ ਕੰਮ ਕੋਈ ਅਧੂਰਾ ਪਿਆ ਹੈ ਉਹ ਵੀ ਉਹਦੇ ਵਾਂਗੂ ਕਰਿਆ ਕਰਨਾ ਦੱਸ ਦਿੱਤਾ ਜਾਵੇ, ਤਾਂ ਕਿ ਅਧੂਰੇ ਪਏ ਕੰਮ ਵੀ ਪੂਰੇ ਕੀਤੇ ਜਾਣ ਅਤੇ ਇਹ ਗ੍ਰਾਂਟਾਂ ਲੋਕਾਂ ਦੀਆਂ ਨੇ ਤੇ ਇਸ ਪੈਸਿਆਂ ਨੂੰ ਬੜੇ ਹੀ ਇਮਾਨਦਾਰੀ ਨਾਲ ਪਿੰਡਾਂ ਦੇ ਕੰਮਾਂ ਉੱਤੇ ਲਾਏ ਜਾਣ ਤਾਂ ਕਿ ਲੋਕਾਂ ਨਾਲ ਕੀਤੇ ਹੋਏ ਵਾਅਦੇ ਵਿਕਾਸ ਕਾਰਜਾਂ ਨੂੰ ਲੈਕੇ ਪੂਰੇ ਕੀਤੇ ਜਾਣ। ਇਸ ਮੌਕੇ ਸੰਗਠਨ ਇੰਚਾਰਜ ਤਜਿੰਦਰ ਸਿੰਘ ਮਿੱਠੂ, ਬਲਾਕ ਪ੍ਰਧਾਨ ਕੁਲਦੀਪ ਐਰੀ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ ਬਿਰਦੀ, ਹਲਕਾ ਕੋਆਰਡੀਨੇਟਰ ਜਸਪ੍ਰੀਤ ਸਿੰਘ ਪੰਧੇਰ ਢੇਰੀ, ਬਲਾਕ ਪ੍ਰਧਾਨ ਜਸਵੰਤ ਸਿੰਘ, ਕੋਆਰਡੀਨੇਟਰ ਹਲਕਾ ਸਾਹਨੇਵਾਲ ਸਰਬਜੀਤ ਸਿੰਘ ਸੈਣੀ, ਸਰਪੰਚ ਨੀਹਾ ਚੋਰਸੀਆਂ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਖਾਲਸਾ, ਬਲਾਕ ਪ੍ਰਧਾਨ ਸੁਰਜੀਤ ਸਿੰਘ ਗਰਚਾ, ਕੁਲਵਿੰਦਰ ਸ਼ਾਰਦੇ, ਕੌਂਸਲਰ ਜਸਪਾਲ ਸਿੰਘ ਗਰੇਵਾਲ, ਸਰਪੰਚ ਰਵਿੰਦਰ ਸਿੰਘ ਗਰੇਵਾਲ, ਐਡਵੋਕੇਟ ਸੰਦੀਪ ਸਿੰਘ ਸੂਦਾਵਾਲ, ਕਰਨ ਨਨਚਾਹਲ, ਸੋਨੀ ਪ੍ਰਧਾਨ ਹੈਂਟਰ ਹੀਰਾ, ਇਕਬਾਲ ਸਿੰਘ ਜੰਡਿਆਲੀ ਪੀਏ ਕੈਬਨਿਟ ਮੰਤਰੀ ਮੁੰਡੀਆਂ, ਵਿਸ਼ਾਲ ਬੇਗੜਾ, ਹਰਦੇਵ ਸਿੰਘ ਢੋਲਣ, ਰੁਲਦੂ ਰਾਮ ਆਦਿ ਭਾਰੀ ਗਿਣਤੀ ਵਿੱਚ ਹਲਕਾ ਸਾਹਨੇਵਾਲ ਦੀਆਂ ਪੰਚਾਇਤਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ।