ਪਿੰਡ ਕਨੇਚ ਦੀ ਪੰਚਾਇਤ ‘ਆਪ’ 'ਚ ਹੋਈ ਸ਼ਾਮਲ
ਪਿੰਡ ਕਨੇਚ ਦੀ ਗ੍ਰਾਮ ਪੰਚਾਇਤ ਆਪ 'ਚ ਹੋਈ ਸ਼ਾਮਲ
Publish Date: Wed, 18 Mar 2026 06:33 PM (IST)
Updated Date: Thu, 19 Mar 2026 04:07 AM (IST)

ਫੋਟੋ ਨੰਬਰ-24 ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਪਿੰਡ ਕਨੇਚ ਦੀ ਸਰਪੰਚ ਬੀਬੀ ਸੰਦੀਪ ਕੌਰ ਸਮੇਤ ਰਮਨਦੀਪ ਕੌਰ, ਸੁੰਦਰ ਸਿੰਘ, ਬਲਜਿੰਦਰ ਸਿੰਘ, ਸੰਦੀਪ ਕੌਰ (ਸਾਰੇ ਪੰਚਾਇਤੀ) ‘ਆਪ’ ਪਾਰਟੀ ’ਚ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਗ੍ਰਾਮ ਪੰਚਾਇਤ ਨੂੰ ਸ਼ਾਮਲ ਕਰਨ ਮੌਕੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਪਿੰਡ ਦੇ ਵਿਕਾਸ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਰਪੰਚ ਬੀਬੀ ਸੰਦੀਪ ਕੌਰ, ਸਰਪੰਚ ਪਤੀ ਬਲਜੀਤ ਸਿੰਘ (ਵਿੱਕੀ) ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਪਿੰਡਾਂ ਦੇ ਵਿਕਾਸ ਲਈ ਜੋਰੋ ਸ਼ੋਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕੰਮਾਂ ਨੂੰ ਦੇਖਦਿਆਂ ਹੋਇਆਂ ਅੱਜ ਸਾਰੀ ਪੰਚਾਇਤ ਆਮ ਆਦਮੀ ਪਾਰਟੀ ’ਚ ਟਰੱਕ ਯੂਨੀਅਨ ਸਾਹਨੇਵਾਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਕਨੇਚ ਦੇ ਸਹਿਯੋਗ ਨਾਲ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗ੍ਰਾਮ ਪੰਚਾਇਤ ਸਮੇਤ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਕਨੇਚ ਦੇ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਕੋਈ ਵੀ ਕਮੀ ਆਉਣ ਨਹੀਂ ਦੇਣਗੇ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਿੰਡ ਵਾਸੀਆਂ ਦੇ ਨਾਲ-ਨਾਲ ਹਲਕਾ ਸਾਹਨੇਵਾਲ ਦੇ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਜੋ 10 ਲੱਖ ਰੁਪਏ ਦੀ ਕੈਸ਼ਲੈਸ ਫ਼੍ਰੀ ਇਲਾਜ ਕਰਵਾਉਣ ਲਈ ਪੂਰੇ ਪੰਜਾਬ ਅੰਦਰ ਕੈਂਪ ਲਗਾਏ ਜਾ ਰਹੇ ਹਨ, ਉਨ੍ਹਾਂ ਕੈਂਪ ’ਚ ਜਾ ਕੇ ਆਪਣੇ ਹੈਲਥ ਕਾਰਡ ਬਣਾਏ ਲੈ ਜਾਣ ਤਾਂ ਜੋ ਲੋੜ ਪੈਣ ਤੇ ਇਹ ਹੈਲਥ ਕਾਰਡ ਰਾਹੀਂ ਤੁਹਾਡਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਫ਼੍ਰੀ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਜੋ ਔਰਤਾਂ ਨਾਲ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਕਰ ਦਿੱਤਾ ਹੈ ਤੇ ਬਹੁਤ ਜਲਦ ਔਰਤਾਂ ਦੇ ਖਾਤਿਆਂ ’ਚ ਉਹ ਵੀ ਪੈਸੇ ਆਉਣ ਲੱਗ ਜਾਣਗੇ। ਇਸ ਮੌਕੇ ਸਾਬਕਾ ਪ੍ਰਧਾਨ ਸ਼ੇਰ ਸਿੰਘ, ਗੁਰਚਰਨ ਸਿੰਘ, ਵਿੱਕੀ ਕਨੇਚ, ਅਮਰੀਕ ਸਿੰਘ, ਜੱਸੂ, ਸੁਖਵਿੰਦਰ ਸਿੰਘ ਨੀਲਾ, ਬੱਬੀ ਕਨੇਚ, ਰਣਵੀਰ ਸਿੰਘ ਨੋਨੀ, ਜਗਵੀਰ ਸਿੰਘ ਜੱਗੀ,ਕਾਲੂ, ਬੂਟਾ ਸਿੰਘ, ਗੁਰਮੇਲ ਸਿੰਘ ਖਾਲਸਾ, ਜਤਿੰਦਰ ਸਿੰਘ ਠੇਕੇਦਾਰ, ਗੁਰਦੀਪ ਸਿੰਘ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ ਬਿਰਦੀ, ਬਲਾਕ ਪ੍ਰਧਾਨ ਕੁਲਦੀਪ ਐਰੀ, ਜਸਕਰਨ ਸਿੰਘ ਲਾਲੀ ਹਰਾ, ਮਨਜਿੰਦਰ ਸਿੰਘ ਭੋਲਾ, ਗੁਰਪ੍ਰੀਤ ਸਿੰਘ ਪ੍ਰਿੰਸ,ਬੱਬੂ ਮੁੰਡੀਆਂ, ਸੋਨੀ ਕਨੇਚ, ਅਮਰਿੰਦਰ ਸਿੰਘ,ਪਰਮਜੋਤ ਸਿੰਘ, ਅਮਰਜੀਤ ਸਿੰਘ ਆਦਿ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ।