ਰਾਜਪਾਲ ਕਟਾਰੀਆ ਵੱਲੋਂ ਕੌਫੀ ਟੇਬਲ ਕਿਤਾਬ ਲੋਕ ਅਰਪਣ
ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਕੌਫੀ ਟੇਬਲ ਕਿਤਾਬ ਲੋਕ ਅਰਪਣ
Publish Date: Wed, 15 Apr 2026 07:25 PM (IST)
Updated Date: Thu, 16 Apr 2026 04:07 AM (IST)

- ਕਿਤਾਬ ਦੀ ਪ੍ਰਕਾਸ਼ਨਾ ਲਈ ਪੀਏਯੂ ਦੇ ਵੀਸੀ ਡਾ. ਗੋਸਲ ਨੂੰ ਮੁਬਾਰਕਵਾਦ ਦਿੱਤੀ ਫੋਟੋ ਨੰਬਰ-20,21 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਵਿਸਾਖੀ ਦੇ ਪਾਵਨ ਮੌਕੇ ਪੀਏਯੂ ਵੱਲੋਂ ਪ੍ਰਕਾਸ਼ਿਤ ਕੌਫੀ ਟੇਬਲ ਕਿਤਾਬ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਲੋਕ ਅਰਪਣ ਕੀਤਾ। ਇਸ ਕਿਤਾਬ ਦੇ ਸੰਪਾਦਕ ਪੰਜਾਬ ਦੇ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਹਨ ਅਤੇ ਇਸ ਕਿਤਾਬ ਨੂੰ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀਏਯੂ. ਵੱਲੋਂ ਪ੍ਰਕਾਸ਼ਿਤ ਕਰਵਾਇਆ ਹੈ। ਇਹ ਕੌਫੀ ਟੇਬਲ ਕਿਤਾਬ ਵਿਸਾਖੀ ਦੇ ਤਿਉਹਾਰ ਨਾਲ ਕਣਕ ਦੀ ਵਾਢੀ ਨੂੰ ਜੋੜ ਕੇ ਯੂਨੀਵਰਸਿਟੀ ਦੀਆਂ ਕਣਕ ਦੀਆਂ ਕਿਸਮਾਂ ਉੱਪਰ ਪੰਛੀ ਝਾਤ ਪਵਾਉਂਦੀ ਹੈ। ਪੰਜਾਬ ਦੇ ਰਾਜਪਾਲ ਕਟਾਰੀਆ ਨੇ ਇਸ ਕਿਤਾਬ ਨੂੰ ਬੜੀ ਅਹਿਮ ਕਰਾਰ ਦਿੱਤਾ ਤੇ ਕਿਹਾ ਕਿ ਕਣਕ ਪੰਜਾਬੀਆਂ ਦਾ ਮੁੱਖ ਅਨਾਜ ਹੋਣ ਦੇ ਨਾਲ-ਨਾਲ ਦੇਸ਼ ਦੇ ਅੰਨ ਭੰਡਾਰ ਦਾ ਅਹਿਮ ਸਰੋਤ ਵੀ ਹੈ। ਕਣਕ ਦੀ ਵਾਢੀ ਨੂੰ ਜ਼ਸ਼ਨ ਵਾਂਗ ਮਨਾਉਣਾ ਪੰਜਾਬੀਆਂ ਦਾ ਅਹਿਮ ਤਿਉਹਾਰ ਰਿਹਾ ਹੈ। ਇਸ ਮੌਕੇ ਕਣਕ ਦੀਆਂ ਕਿਸਮਾਂ ਬਾਰੇ ਕਿਤਾਬ ਦੀ ਪ੍ਰਕਾਸ਼ਨਾ ਬੜਾ ਸ਼ੁੱਭ ਹੈ। ਕਿਤਾਬ ਜਾਰੀ ਕਰਨ ਸਮੇਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਕੌਫੀ ਟੇਬਲ ਕਿਤਾਬ ਦੀ ਪ੍ਰਕਾਸ਼ਨਾ ਲਈ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਮੁਬਾਰਕਵਾਦ ਦਿੱਤੀ। ਉਨਾਂ ਕਿਹਾ ਕਿ ਪੰਜਾਬ ਦੇ ਸੁਨਹਿਰੀ ਖੇਤਾਂ ਦੀ ਸ਼ਾਨਦਾਰ ਦਿੱਖ ਨੂੰ ਪੇਸ਼ ਕਰਨ ਲਈ ਇਹ ਕੌਫੀ ਟੇਬਲ ਕਿਤਾਬ ਵੱਡਮੁੱਲਾ ਕਾਰਜ ਕਰ ਰਹੀ ਹੈ। ਇਸਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਕਣਕ ਦੀਆਂ ਵੱਧ ਉਪਜ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਪ੍ਰਸਾਰਨ ਦਾ ਕਾਰਜ ਵੀ ਕੀਤਾ ਗਿਆ ਹੈ। ਸਮਾਰੋਹ ਦੇ ਅੰਤ ਤੇ ਸੰਧੂ ਨੇ ਕਿਤਾਬ ਦੀ ਪ੍ਰਕਾਸ਼ਨਾ ਨਾਲ ਜੁੜੀਆਂ ਹਸਤੀਆਂ ਦਾ ਧੰਨਵਾਦ ਕੀਤਾ। --