ਵਿਦਿਆਰਥਣਾਂ ਵੱਲੋਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ
ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਵੱਲੋਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Thu, 23 Apr 2026 09:02 PM (IST)
Updated Date: Fri, 24 Apr 2026 04:13 AM (IST)
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੀਆਂ ਬੀਕਾਮ (ਟੈਕਸ ਪਲਾਨਿੰਗ ਐਂਡ ਮੈਨੇਜਮੈਂਟ) ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਦਸੰਬਰ 2025 ਵਿੱਚ ਹੋਈ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਦੀਆਂ 7 ਵਿਦਿਆਰਥਣਾਂ ਨੇ ਯੂਨੀਵਰਸਿਟੀ ’ਚ ਪਹਿਲੇ 4 ਸਥਾਨ ਹਾਸਲ ਕਰ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥਣ ਵ੍ਰਿੰਦਾ ਸਿੰਗਲਾ ਨੇ 8.46 ਐੱਸਜੀਪੀਏ ਨਾਲ ਪਹਿਲਾ ਸਥਾਨ ਪ੍ਰਾਪਤ ਕਰ ਕੇ ਕਾਲਜ ਦਾ ਮਾਣ ਵਧਾਇਆ। ਵਿਦਿਆਰਥਣ ਗੁਰਲੀਨ ਕੌਰ ਗਰਚਾ ਨੇ 8.42 ਐੱਸਜੀਪੀਏ ਨਾਲ ਦੂਜਾ ਸਥਾਨ ਹਾਸਲ ਕੀਤਾ। ਵਿਦਿਆਰਥਣ ਅਮਨਦੀਪ ਕੌਰ ਤੇ ਯਸ਼ਿਕਾ ਮੱਟਾ ਨੇ 8.33 ਐੱਸਜੀਪੀਏ ਨਾਲ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰਵਨੀਤ ਕੌਰ, ਚਾਰੂ ਨਾਹਰ ਤੇ ਜਾਨਵੀ ਮਲਿਕ ਨੇ 8.25 ਐਸਜੀਪੀਏ ਨਾਲ ਚੌਥਾ ਸਥਾਨ ਹਾਸਲ ਕੀਤਾ।ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਜੀ ਨੇ ਵਿਦਿਆਰਥਣਾਂ ਅਤੇ ਵਿਭਾਗ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਕਾਲਜ ਦੇ ਵਾਈਸ ਪ੍ਰਿੰਸੀਪਲ ਅਤੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਸਰਿਤਾ ਖੁਰਾਣਾ ਨੇ ਵੀ ਆਪਣੇ ਵਧਾਈ ਸੰਦੇਸ਼ ’ਚ ਵਿਦਿਆਰਥਣਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ। ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਦਿਲੋਂ ਕਾਮਨਾ ਕੀਤੀ।