ਸਾਬਕਾ ਮੰਤਰੀ ਦੇ ਪੁੱਤਰ ਦੀ ਪ੍ਰਾਪਰਟੀ ’ਚੋਂ ਸਮਾਨ ਚੋਰੀ
ਸਾਬਕਾ ਮੰਤਰੀ ਦੇ ਪੁੱਤਰ ਦੀ ਪ੍ਰਾਪਰਟੀ ਵਿੱਚੋਂ ਸਮਾਨ ਚੋਰੀ
Publish Date: Thu, 26 Mar 2026 10:36 PM (IST)
Updated Date: Fri, 27 Mar 2026 04:11 AM (IST)

* ਜ਼ਮੀਨ ਦੀ ਦੇਖ-ਰੇਖ ਕਰਨ ਵਾਲੇ ਵਿਅਕਤੀਆਂ ਨੂੰ ਧਮਕਾ ਕੇ ਭਜਾਇਆ * ਪੜਤਾਲ ਤੋਂ ਬਾਅਦ ਕਈ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸੂਬੇ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਪੁੱਤਰ ਹਰਜਿੰਦਰ ਸਿੰਘ ਗਰਚਾ ਦੀ ਪ੍ਰਾਪਰਟੀ ਦੀ ਦੇਖ-ਰੇਖ ਕਰ ਰਹੇ ਵਿਅਕਤੀਆਂ ਨੂੰ ਧਮਕਾ ਕੇ ਉਥੋਂ ਭਜਾ ਦਿੱਤਾ ਗਿਆ। ਇਨਾਂ ਹੀ ਨਹੀਂ ਮੁਲਜ਼ਮਾਂ ਨੇ ਗਰਚਾ ਦੀ ਪ੍ਰਾਪਰਟੀ ’ਚੋਂ ਸਾਮਾਨ ਚੋਰੀ ਕਰ ਲਿਆ। ਇਸ ਮਾਮਲੇ ’ਚ ਸਾਬਕਾ ਮੰਤਰੀ ਜਗਦੀਤ ਸਿੰਘ ਗਰਚਾ ਦੇ ਪੁੱਤਰ ਹਰਜਿੰਦਰ ਸਿੰਘ ਗਰਚਾ ਦੀ ਸ਼ਿਕਾਇਤ ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਇਆਲੀ ਕਲਾਂ ਦੇ ਵਾਸੀ ਪ੍ਰਭਜੋਤ ਸਿੰਘ ਮਾਨ, ਹਸਨਪੁਰ ਦੇ ਰਹਿਣ ਵਾਲੇ ਪ੍ਰੀਤ ਸਿੰਘ, ਪਿੰਡ ਸਾਇਆ ਦੇ ਵਾਸੀ ਰਮਨਦੀਪ ਸਿੰਘ ਬਾਬਾ, ਪਿੰਡ ਇਆਲੀ ਕਲਾਂ ਦੇ ਰਹਿਣ ਵਾਲੇ ਪਰਮਜੋਤ ਸਿੰਘ ਮਾਨ, ਅਵਤਾਰ ਸਿੰਘ ਉਰਫ ਤਾਰੀ ਉਰਫ ਟਮਾਟਾ ਤੇ ਗੁਰਦੀਪ ਸਿੰਘ ਉਰਫ ਨੀਟਾ ਸਮੇਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। 11 ਫਰਵਰੀ 2026 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਹਰਜਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਪ੍ਰਾਪਰਟੀ ਰਕਬਾ 8 ਏਕੜ ਵਾਕਿਆ ਪਿੰਡ ਸਾਇਆਂ ਕਲਾ ਵਿੱਚ ਹੈ। ਜਿਸ ਦੀ 1983 ਦੇ ਨੋਟੀਫਿਕੇਸ਼ਨ ਮੁਤਾਬਕ ਬੱਦੋਵਾਲ ਛਾਉਣੀ ਦੇ 1500 ਵਰਗ ਗੱਜ ਦੇ ਘੇਰੇ ਅੰਦਰ ਉਸਾਰੀ ਦੀ ਪਾਬੰਦੀ ਲੱਗੀ ਹੋਈ ਹੈ। ਹਾਈ ਕੋਰਟ ਵੱਲੋਂ ਰਿੱਟ ਪਟੀਸ਼ਨ 8707 ਦਾ ਫੈਸਲਾ 1 ਜੁਲਾਈ 2009 ਨੂੰ ਕਰਦੇ ਹੋਏ ਹਜ਼ਾਰ ਵਰਗ ਗਜ ਦੇ ਘੇਰੇ ਅੰਦਰ ਨਵੀਂ ਉਸਾਰੀ ਤੇ ਪਾਬੰਦੀ ਲਗਾਈ ਗਈ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਨਾਲ ਮਿਲ ਕੇ ਉਨ੍ਹਾਂ ਦੀ ਪ੍ਰੋਪਰਟੀ ਦੀ ਦੇਖ ਰੇਖ ਕਰ ਰਹੇ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਡਰਾ ਧਮਕਾ ਕੇ ਮੌਕੇ ਤੋਂ ਭਜਾ ਦਿੱਤਾ ਗਿਆ ਅਤੇ ਪ੍ਰਾਪਰਟੀ ਵਿੱਚੋਂ ਸਮਾਨ ਚੋਰੀ ਕਰ ਲਿਆ ਗਿਆ। ਇਸ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੇਸ ਦੀ ਪੜਤਾਲ ਕੀਤੀ ਅਤੇ ਜਾਂਚ ਉਪਰੰਤ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਪੁੱਤਰ ਹਰਜਿੰਦਰ ਸਿੰਘ ਗਰਚਾ ਦੀ ਸ਼ਿਕਾਇਤ ਤੇ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ। ਜਾਂਚ ਅਧਿਕਾਰੀ ਉਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ। ਥਾਣਾ ਸਰਾਭਾ ਨਗਰ ਦੀ ਪੁਲਿਸ ਦੇ ਮੁਤਾਬਕ ਜਲਦੀ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ।