ਜੀਐੱਨਐੱਮ ਭਾਗ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ
ਕੁਲਾਰ ਕਾਲਜ ਆਫ਼ ਨਰਸਿੰਗ ਵਿਖੇ ਜੀਐਨਐਮ ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Tue, 24 Feb 2026 06:54 PM (IST)
Updated Date: Wed, 25 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਜਾ : ਅੰਤਰਰਾਸ਼ਟਰੀ ਪੱਧਰ ’ਤੇ ਮੈਡੀਕਲ ਸਿੱਖਿਆ ਖੇਤਰ ਵਿੱਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਖੰਨਾ ਵਿਖੇ ਜੀ. ਐਨ. ਐਮ.ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚੋਂ ਨਵਕੀਰਤ ਕੌਰ ਨੇ ਪਹਿਲਾ ਸਥਾਨ, ਅਕਵਿੰਦਰ ਕੌਰ ਨੇ ਦੂਜਾ ਸਥਾਨ ਅਤੇ ਮਿਸ ਨਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਵਿਦਿਆਰਥੀ ਪਹਿਲੇ ਦਰਜੇ ਨਾਲ ਪਾਸ ਹੋਏ। ਇਸ ਮੌਕੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਮੈਨੇਜਿੰਗ ਡਾਇਰੈਕਟਰ ਮੋਟਾਪਾ ਸਰਜਨ ਡਾ. ਕੁਲਦੀਪਕ ਸਿੰਘ ਕੁਲਾਰ ਅਤੇ ਡਾਇਰੈਕਟਰ ਪ੍ਰੋਫੈਸਰ ਰੁਪਿੰਦਰ ਸਿੰਘ ਬੈਨੀਪਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰਾ ਸਿਹਰਾ ਸਮੂਹ ਮਿਹਨਤੀ ਸਟਾਫ਼ ਸਿਰ ਜਾਂਦਾ ਹੈ। ਇਸ ਮੌਕੇ ਕੁਲਾਰ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਸੀਮਾ ਬਰਨਵਸ, ਵਾਇਸ ਪ੍ਰਿੰਸੀਪਲ ਮਿਸ ਅਰਪਨ ਬਾਲਾ ਨੇ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਕਾਲਜ ਵਿੱਚ ਬੇਸਿਕ ਬੀ.ਐਸ.ਸੀ.ਨਰਸਿੰਗ ਅਤੇ ਜੀ.ਐਨ.ਐਮ ਦੇ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ। ਇਸ ਸੰਸਥਾ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਲੜਕੀਆਂ ਕੋਰਸ ਪ੍ਰਾਪਤ ਕਰਕੇ ਵਿਦੇਸ਼ ਅਤੇ ਭਾਰਤ ਦੇ ਨਾਮਵਰ ਹਸਪਤਾਲਾਂ ਵਿੱਚ ਸੈਟਲ ਹੋ ਚੁੱਕੀਆਂ ਹਨ।