ਪ੍ਰੈਕਟੀਕਲ ਪ੍ਰੀਖਿਆ ਮਾੜੀ ਹੋਣ ’ਤੇ ਘਬਰਾਈਆਂ ਲੜਕੀਆਂ ਪਹੁੰਚੀਆਂ ਹਰਿਮੰਦਰ ਸਾਹਿਬ
ਪ੍ਰੈਕਟੀਕਲ ਪ੍ਰੀਖਿਆ ਮਾੜੀ ਹੋਣ ਤੇ ਘਬਰਾਈਆਂ ਲੜਕੀਆਂ ਪਹੁੰਚ ਗਈਆਂ ਹਰਿਮੰਦਰ ਸਾਹਿਬ
Publish Date: Fri, 27 Feb 2026 09:14 PM (IST)
Updated Date: Sat, 28 Feb 2026 04:08 AM (IST)

ਸਹੀ ਸਲਾਮਤ ਬੱਚੀਆਂ ਨੂੰ ਕੀਤਾ ਗਿਆ ਮਾਪਿਆਂ ਹਵਾਲੇ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਦਸਵੀਂ ਦੀ ਪ੍ਰੈਕਟੀਕਲ ਪ੍ਰੀਖਿਆ ਖਰਾਬ ਹੋਣ ਦੇ ਚਲਦਿਆਂ ਦੋ ਨਾਬਾਲਿਗ ਬੱਚੀਆਂ ਇਨਾਂ ਜਿਆਦਾ ਪ੍ਰੇਸ਼ਾਨ ਹੋ ਗਈਆਂ ਕਿ ਉਹ ਬੱਸ ਵਿੱਚ ਬੈਠ ਕੇ ਲੁਧਿਆਣਾ ਤੋਂ ਹਰਿਮੰਦਰ ਸਾਹਿਬ ਪਹੁੰਚ ਗਈਆਂ। ਇੱਧਰ ਬੱਚੀਆਂ ਦੇ ਪ੍ਰੈਕਟੀਕਲ ਪ੍ਰੀਖਿਆ ਦੇਕੇ ਘਰ ਵਾਪਸ ਨਾ ਆਉਣ ਕਾਰਨ ਪਰਿਵਾਰਕ ਮੈਂਬਰ ਬੇਹਦ ਪ੍ਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੂੰ ਬੱਚੀਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਰਪਾਲ ਨਗਰ ਇਲਾਕੇ ਦੀਆਂ ਰਹਿਣ ਵਾਲੀਆਂ ਦੋ 15/15 ਸਾਲਾਂ ਦੀਆਂ ਲੜਕੀਆਂ ਲਾਗੇ ਦੇ ਹੀ ਸਕੂਲ ਵਿੱਚ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਫਰਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਉਨਾਂ ਦੇ ਕੁਝ ਪ੍ਰੈਕਟੀਕਲ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪ੍ਰੈਕਟੀਕਲ ਪ੍ਰੀਖਿਆ ਮਾੜੀ ਹੋਣ ਦੇ ਚੱਲਦੇ ਲੜਕੀਆਂ ਬੇਹਦ ਘਬਰਾ ਗਈਆਂ ਅਤੇ ਦੋਵੇਂ ਹੀ ਸਕੂਲ ਤੋਂ ਘਰ ਵਾਪਸ ਨਹੀਂ ਪਰਤੀਆਂ। ਪਰਿਵਾਰਕ ਮੈਂਬਰਾਂ ਨੇ ਲੜਕੀਆਂ ਦੀ ਤਲਾਸ਼ ਸ਼ੁਰੂ ਕੀਤੀ ਅਤੇ ਦੋਨੋਂ ਪਰਿਵਾਰ ਬੇਹਦ ਪ੍ਰੇਸ਼ਾਨ ਹੋ ਗਏ। ਇਸੇ ਦੌਰਾਨ ਮਾਮਲਾ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਬੱਚੀਆਂ ਸਬੰਧੀ ਸੂਚਨਾ ਮਿਲੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਸਹੀ ਸਲਾਮਤ ਹਾਲਤ ਵਿੱਚ ਮਾਪਿਆਂ ਹਵਾਲੇ ਕਰ ਦਿੱਤਾ।