ਜੀਏਡੀ ਅਕੈਡਮੀ ਨੇ ਮਨਾਈ ਹੋਲੀ
ਜੀਏਡੀ ਅਕੈਡਮੀ ਨੇ ਮਨਾਈ ਹੋਲੀ
Publish Date: Tue, 03 Mar 2026 06:39 PM (IST)
Updated Date: Wed, 04 Mar 2026 04:06 AM (IST)
ਫੋਟੋ ਨੰਬਰ-20 ਰਵੀ, ਪੰਜਾਬੀ ਜਾਗਰਣ ਲੁਧਿਆਣਾ : ਜੀਏਡੀ ਅਕੈਡਮੀ, ਲਾਦੀਆਂ ’ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਚ ਵਿੱਦਿਆਰਥੀਆਂ ਵੱਲੋਂ ਹੋਲੀ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਹੋਲੀ ਨਾਲ ਸਬੰਧਤ ਚਾਰਟ, ਪੋਸਟਰ, ਰੰਗੋਲੀ ਅਤੇ ਸਲੋਗਨ ਲਿਖਣ ਦੇ ਵਿੱਚ ਵੀ ਵਧੀਆ ਪੇਸ਼ਕਾਰੀ ਕੀਤੀ। ਪ੍ਰਿੰਸੀਪਲ ਰੀਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਹੌਲੀ ਦੀ ਇਤਹਾਸਕ ਮਹਾਨਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੋਲੀ ਦੀ ਹਿੰਦੂ ਧਰਮ ਦੇ ਨਾਲ ਨਾਲ ਸਿੱਖ ਧਰਮ ਵਿੱਚ ਵੀ ਖਾਸ ਮਹਾਨਤਾ ਹੈ, ਕਿਉਂਕਿ ਹੌਲੀ ਤੋਂ ਅਗਲੇ ਦਿਨ ਆਨੰਦਪੁਰ ਸਾਹਿਬ ’ਚ ਹੋਲੇ-ਮਹੱਲੇ ਦਾ ਵੀ ਤਿਉਹਾਰ ਮਨਾਇਆ ਜਾਂਦਾ ਹੈ। ਪ੍ਰਿੰਸਿਪਲ ਸ਼ਰਮਾ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ ਨੂੰ ਹੋਲੀ ਦੀ ਮੁਬਾਰਕਬਾਦ ਦਿੱਤੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਤੇ ਚੇਅਰਮੈਨ ਪਰਮਪ੍ਰੀਤ ਸਿੰਘ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਹੋਲੀ ਦੀ ਮੁਬਾਰਕਬਾਦ ਦਿੱਤੀ ਗਈ ਤੇ ਵਿਦਿਆਰਥੀਆਂ ਵੱਲੋਂ ਕੀਤੇ ਪ੍ਰੋਗਰਾਮ ਦੀ ਵੀ ਖੂਬ ਸ਼ਲਾਘਾ ਕੀਤੀ।