ਜਰਗ ਮੇਲੇ 'ਤੇ ਲਗਾਏ ਮੈਡੀਕਲ ਕੈਂਪ ਦਾ 1 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ
ਜਰਗ ਮੇਲੇ 'ਤੇ ਲਗਾਏ ਮੈਡੀਕਲ ਕੈਂਪ 'ਚ 1 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ
Publish Date: Thu, 26 Mar 2026 07:32 PM (IST)
Updated Date: Thu, 26 Mar 2026 07:35 PM (IST)
ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ,
ਜੌੜੇਪੁਲ ਜਰਗ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਅਤੇ ਐੱਸਐੱਮਓ ਮਾਨੂੰਪੁਰ ਡਾਕਟਰ ਸੰਦੀਪ ਸਿੱਧੂ ਦੇ ਆਦੇਸ਼ਾਂ ਤਹਿਤ ਦੁਨੀਆਂ ਭਰ 'ਚ ਮਸ਼ਹੂਰ " ਜਰਗ ਦੇ ਮੇਲੇ " 'ਤੇ ਹੈਲਥ ਇੰਸਪੈਕਟਰ ਡਾ. ਸ਼ਿੰਗਾਰਾ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ 1 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਹੈਲਥ ਇੰਸਪੈਕਟਰ ਸ਼ਿੰਗਾਰਾ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਇਸ ਕੈਂਪ ਵਿਚ ਹਰ ਤਰ੍ਹਾਂ ਦੀ ਬੀਮਾਰੀ ਦੇ ਮਰੀਜ਼ਾਂ (ਚੱਕਰ ਆਉਣੇ , ਬੁਖਾਰ,ਖੰਘ, ਹੱਡੀਆਂ, ਜੋੜਾਂ ਦੇ ਦਰਦ, ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀ ਘਬਰਾਹਟ, ਦਰਦ, ਪੇਟ ਦਰਦ, ਪੇਟ ਗੈਸ, ਸ਼ੂਗਰ, ਉਲਟੀਆਂ, ਚਮੜੀ ਦੇ ਰੋਗਾਂ) ਤੋਂ ਪੀੜ੍ਹਤ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਹਨਾਂ ਅੱਗੇ ਕਿਹਾ ਕਿ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ, ਉਪ ਸਿਹਤ ਕੇਂਦਰਾਂ, ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਕੋਈ ਘਾਟ ਨਹੀਂ ਹੈ। ਬਿਮਾਰੀਆਂ ਤੋਂ ਪੀੜਤ ਮਰੀਜ਼ ਕਿਸੇ ਵੀ ਸਰਕਾਰੀ ਹਸਪਤਾਲ ਤੋਂ ਚੈੱਕਅਪ ਕਰਵਾ ਕੇ ਮੁਫ਼ਤ ਦਵਾਈਆਂ ਲੈ ਸਕਦੇ ਹਨ। ਉਹਨਾਂ ਕਿਹਾ ਕਿ ਪਿੰਡ ਜਰਗ ਦੇ ਨਜ਼ਦੀਕੀ ਉਪ ਸਿਹਤ ਕੇਂਦਰ ਰੌਣੀ ਵਿਖੇ ਵੱਖੋ-ਵੱਖਰੀਆਂ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ,ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਲਈ ਲਾਗੂ ਕੀਤੀ 10 ਲੱਖ ਦਾ ਸਿਹਤ ਬੀਮਾ ਯੋਜਨਾ ਰਾਹੀ ਹੁਣ ਉਹ ਹਰ ਭਿਆਨਕ ਜਾਂ ਜਾਨਲੇਵਾ ਬਿਮਾਰੀ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਸ ਸਬੰਧੀ ਪਿੰਡਾਂ,ਸ਼ਹਿਰਾਂ ਤੇ ਕਸਬਿਆਂ ਵਿੱਚ ਕੈਂਪ ਲਗਾ ਕੇ ਸਿਹਤ ਬੀਮਾ ਕਾਰਡ ਬਣਾਏ ਜਾ ਰਹੇ ਹਨ। ਇਸ ਮੌਕੇ 'ਤੇ ਮੈਡਮ ਸੇਲਵੀ ਸੀਐੱਚਓ ਅਲੂਣਾ ਮਿਆਣਾ, ਮੈਡਮ ਸਲਮਾ ਸੀਐਚਓ, ਮਨਦੀਪ ਸਿੰਘ ਦੀਵਾ ਮੰਡੇਰ ਐਮ.ਪੀ.ਐਚ.ਡਬਲਿਊ, ਗੁਰਪ੍ਰੀਤ ਸਿੰਘ ਢਿੱਲੋਂ ਜਰਗ, ਦਵਿੰਦਰ ਸਿੰਘ ਐਮ.ਪੀ.ਐਚ.ਡਬਲਿਊ ਦੀ ਸਮੁੱਚੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜੋਗਿੰਦਰ ਸਿੰਘ ਆਜ਼ਾਦ ਜਰਗ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਰਜਿ.ਪੰਜਾਬ, ਭਾਰਤ ਸਰਕਲ ਪਾਇਲ ਵੱਲੋਂ ਡਾਕਟਰਾਂ ਸਮੁੱਚੀ ਟੀਮ ਦਾ ਹਾਰਦਿਕ ਧੰਨਵਾਦ ਕੀਤਾ ਗਿਆ।