ਅੱਖਾਂ ਦੇ ਫ਼੍ਰੀ ਮੈਡੀਕਲ ਕੈਂਪ ਸਭ ਤੋਂ ਉੱਤਮ ਕਾਰਜ- ਸੰਤ ਸਤਵਿੰਦਰ ਹੀਰਾ
ਅੱਖਾਂ ਦੇ ਫ਼੍ਰੀ ਮੈਡੀਕਲ ਕੈਂਪ ਸਭ ਤੋਂ ਉੱਤਮ ਕਾਰਜ- ਸੰਤ ਸਤਵਿੰਦਰ ਹੀਰਾ
Publish Date: Thu, 12 Feb 2026 06:25 PM (IST)
Updated Date: Thu, 12 Feb 2026 06:27 PM (IST)

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ ਡੇਰਾ 108 ਸੰਤ ਬਾਬਾ ਟਹਿਲ ਦਾਸ ਜੀ ਪੀਰੂ ਬੰਦਾ ਸਲੇਮ ਟਾਬਰੀ ਲੁਧਿਆਣਾ ਵਿਖੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਸੰਤ ਬਾਬਾ ਸਰਵਣ ਦਾਸ ਦੀ ਅਗਵਾਈ ਵਿੱਚ ਲਗਾਇਆ ਗਿਆ । ਕੈਂਪ ਵਿੱਚ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਉਨ੍ਹਾਂ ਇਸ ਫ਼੍ਰੀ ਮੈਡੀਕਲ ਕੈਂਪ ਦਾ ਰਸਮੀ ਉਦਘਾਟਨ ਕਰਨ ਉਪਰੰਤ ਮੈਡੀਕਲ ਕੈਂਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਜ਼ਰੂਰਤਮੰਦ ਲੋਕਾਂ ਦੀ ਸੇਵਾ ਵਾਸਤੇ ਮੁਫ਼ਤ ਅੱਖਾਂ ਦੇ ਇਲਾਜ ਲਈ ਫ਼੍ਰੀ ਮੈਡੀਕਲ ਕੈਂਪ ਲਗਾਉਣੇ ਸਭ ਤੋਂ ਉੱਤਮ ਅਤੇ ਪੁੰਨ ਦੇ ਕਾਰਜ ਹਨ। ਉਨ੍ਹਾਂ ਪ੍ਰਬੰਧਕਾ ਨੂੰ ਕਿਹਾ ਕਿ ਉਹ ਇਸ ਚੰਗੇਰੇ ਕਾਰਜ ਵਿੱਚ ਉਨ੍ਹਾਂ ਦਾ ਹਰ ਤਰ੍ਹਾਂ ਸਹਿਯੋਗ ਕਰਨਗੇ ਤਾਂ ਕਿ ਕੋਈ ਵੀ ਵਿਅਕਤੀ ਅੱਖਾਂ ਦੇ ਮੁਫ਼ਤ ਇਲਾਜ ਜਾਂ ਅਪ੍ਰੈਸਨ ਦੀ ਸਹੂਲਤਾਂ ਦੇ ਲਾਭ ਲੈਣ ਤੋਂ ਵਾਂਝਾ ਨਾ ਰਹਿ ਜਾਵੇ। ਕੈਂਪ ਦੌਰਾਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਅਤੇ ਮੈਡੀਕਲ ਸਟਾਫ ਜਿਨ੍ਹਾਂ ਚ ਡਾਕਟਰ ਮੰਨਤ, ਪਲਕ ਚਾਹਤ, ਗੋਲਡਨ ਪ੍ਰੀਤ, ਅਨੂਪ੍ਰੀਤ ਸਿੰਘ, ਰਘਬੀਰ ਆਦਿ ਨੇ ਮਰੀਜ਼ਾਂ ਦੀਆਂ ਅੱਖਾਂ ਦੇ ਚੈੱਕਅਪ ਤੇ ਟੈਸਟ ਕਰਨ ਤੋਂ ਬਾਅਦ ਮੁਫ਼ਤ ਦਵਾਈਆਂ ਵੀ ਦਿੱਤੀਆਂ। ਇਸ ਕੈਪ ਦਾ ਇਲਾਕੇ ਦੇ ਸੈਂਕੜੇ ਲੋਕਾਂ ਨੇ ਲਾਭ ਉਠਾਇਆ। ਡੇਰਾ ਟਹਿਲ ਦਾਸ ਮੁਖੀ ਸੰਤ ਬਾਬਾ ਸ਼ਰਵਣ ਦਾਸ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਬੇਗਮਪੁਰਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਇਸ ਗੁਰੂ ਘਰ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਮਹੀਨੇ ਅਜਿਹੇ ਫ਼੍ਰੀ ਮੇਡੀਕਲ ਲਗਾ ਕੇ ਲੋੜਵੰਦਾਂ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਸੇਵਾ ਦਲ ਪੰਜਾਬ ਦੇ ਪ੍ਰਧਾਨ ਕਮਲ ਜਨਾਗਲ ਨੇ ਸਮੂਹ ਮੈਡੀਕਲ ਸਟਾਫ ਅਤੇ ਪਹੁੰਚਿਆਂ ਸ਼ਖਸ਼ੀਅਤਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ। ਕੈਂਪ ਦੌਰਾਨ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ। ਇਸ ਮੌਕੇ ਰਕੇਸ਼ ਮਹਿਮੀ, ਕਰਨ ਮਹਿਮੀ, ਪ੍ਰਿੰਸ ਮਹਿਮੀ, ਅਸ਼ੋਕ ਕੁਮਾਰ, ਰਿੰਕੂ ਸੂਦ, ਵਿਸ਼ਾਲ ਕੁਮਾਰ ਸੁਰਜੀਤ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ, ਕਸ਼ਮੀਰ ਸਿੰਘ, ਬਾਂਕਾ ਚੁੰਬਰ ਤੇ ਹੋਰ ਹਾਜ਼ਰ ਸਨ।