ਅੱਖਾਂ ਦੇ ਫਰੀ ਚੈੱਕਅਪ ਕੈਂਪ ਲਾਉਣੇ ਸ਼ਲਾਘਾਯੋਗ : ਗੋਗਾ
ਅੱਖਾ ਦੇ ਫਰੀ ਚੈਕਅੱਪ ਕੈਪ ਲਾਉਣੇ ਕਾਬਿਲ-ਏ-ਤਾਰੀਫ਼-ਗੋਗਾ
Publish Date: Thu, 12 Feb 2026 06:20 PM (IST)
Updated Date: Thu, 12 Feb 2026 06:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ
ਰਾਮਗੜ੍ਹੀਆ ਐਜੂਕੇਸ਼ਨਲ ਕੌਸਲ ਵੱਲੋਂ ਜਾਰੀ ਲੜੀ ਤਹਿਤ ਲਾਏ ਗਏ ਮਹੀਨਾਵਰ ਅੱਖਾ ਦੇ ਫਰੀ ਚੈਕਅੱਪ ਕੈਪ ਵਿੱਚ ਪਹੁੰਚੇ ਵਾਰਡ ਨੰਬਰ 44 ਦੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਕਿਹਾ ਕਿ ਇਸ ਨੇਕ ਕਾਰਜ ਦੀ ਜਿੰਨ੍ਹੀਂ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 220 ਮਰੀਜਾ ਦਾ ਚੈਕਅਪ ਕੀਤਾ ਗਿਆ। 47 ਮਰੀਜਾ ਦੇ ਅਪਰੇਸਨ ਕੀਤੇ ਗਏ। ਕੌਸਲ ਵੱਲੋ ਸਮਾਜ ਸੇਵਾ ਦੇ ਨਿਰੰਤਰ ਉਪਰਾਲੇ ਚੱਲ ਰਹੇ ਹਨ ਜਿਸ ਵਿੱਚ ਅੱਖਾ ਦੇ ਨਾਲ ਨਾਲ ਫਰੀ ਡਿਸਪੈਸਰੀ ਵੀ ਚਲਾਈ ਜਾ ਰਹੀ ਹੈ। ਹਜਾਰਾ ਬੱਚਿਆ ਨੂੰ ਵਿਦਿਆ ਦਾ ਦਾਨ ਦਿੱਤਾ ਜਾ ਰਿਹਾ ਹੈ। ਸਮਾਜ ਸੁਧਾਰ ਲਈ ਕਿਤਾਬਾ ਵੀ ਲੋਕ ਅਰਪਣ ਕੀਤੀਆ ਹਨ। ਇਸੇ ਕਰਕੇ ਪ੍ਰਧਾਨ ਰਣਯੋਧ ਸਿੰਘ ਨੂੰ ਕਈ ਸਨਮਾਨ ਵੀ ਮਿਲ ਚੁੱਕੇ ਹਨ। ਇਸ ਮਹਿਗਾਈ ਦੇ ਯੁੱਗ ਵਿੱਚ ਇਹ ਬਹੁਤ ਵੱਡੇ ਉਪਰਾਲੇ ਹਨ। ਇਸ ਮੌਕੇ ਗੁਰਚਰਨ ਸਿੰਘ ਲੋਟੇ, ਮਹਿੰਦਰ ਸਿੰਘ ਮਠਾੜੂ, ਕੁਲਵੰਤ ਸਿੰਘ ਸਾਗਰ, ਤੁਲੀ, ਰਿੰਕੂ, ਰਾਜੜ, ਕਮਲਜੀਤ ਸਿੰਘ ਆਦਿ ਵੀ ਹਾਜ਼ਰ ਸਨ।