ਪਿੰਡ ਬਲਾਲਾ ’ਚ ਮੁਫ਼ਤ ਆਯੁਰਵੈਦਿਕ ਕੈਂਪ ਲਾਇਆ
ਪਿੰਡ ਬਲਾਲਾ ਵਿਖ਼ੇ ਲਗਾਇਆ ਗਿਆ ਮੁਫ਼ਤ ਆਯੁਰਵੈਦਿਕ ਕੈਂਪ
Publish Date: Tue, 20 Jan 2026 07:29 PM (IST)
Updated Date: Wed, 21 Jan 2026 04:16 AM (IST)
549 ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਕੀਤੀਆਂ ਤਕਸੀਮ ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਸਮਰਾਲਾ ਨੇੜਲੇ ਪਿੰਡ ਬਲਾਲਾ ਵਿਖ਼ੇ ਸਰਪੰਚ ਜਤਿੰਦਰ ਸਿੰਘ ਜੋਗਾ ਵੱਲੋਂ ਪਿੰਡ ਦੇ ਲੋਕਾਂ ਦੀ ਸਹੂਲਤ ਲਈ ਮੁਫ਼ਤ ਡਾਕਟਰੀ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕੇ ਇਹ ਕੈਂਪ ਡਾਇਰੈਕਟਰ ਆਫ ਆਯੁਰਵੈਦ ਪੰਜਾਬ ਐਂਡ ਯੂਨਾਨੀ ਅਫ਼ਸਰ ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਆਯੁਰਵੈਦ ਡਾ. ਖੁਰਸ਼ੀਦ ਅਖ਼ਤਰ ਵੱਲੋਂ ਸਮੁੱਚੀ ਡਾਕਟਰੀ ਟੀਮ ਲਗਾਇਆ ਗਿਆ। ਜਿਸ ਵਿਚ 549 ਮਰੀਜਾਂ ਦਾ ਚੈੱਕਅਪ ਕਰ ਕੇ 297 ਮਰੀਜਾਂ ਨੂੰ ਆਯੁਰਵੈਦਿਕ ਅਤੇ 252 ਮਰੀਜਾਂ ਨੂੰ ਹੋਮਿਓਪੈਥਿਕ ਦਵਾਈਆਂ ਮੁਫ਼ਤ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਡਾਕਟਰੀ ਟੀਮ ਵਿਚ ਡਾ. ਨੀਸ਼ੂ ਗਾਂਧੀ, ਡਾ. ਗੌਰਵ ਚੋਪੜਾ,ਡਾ. ਅੰਸ਼ੂਲ ਸਿੰਗਲਾ, ਡਾ. ਰਵਿੰਦਰ ਸਿੰਘ, ਬਲਬੀਰ ਕੌਰ, ਰੀਨਾ ਅਤੇ ਦੀਪਕ ਸ਼ਰਮਾ ਆਦਿ ਹਾਜ਼ਰ ਸਨ।