ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ
Publish Date: Wed, 18 Mar 2026 07:27 PM (IST)
Updated Date: Thu, 19 Mar 2026 04:10 AM (IST)

* ਦੋ ਵੱਖ ਵੱਖ ਮਾਮਲਿਆਂ ਵਿੱਚ ਮੁਲਜਮ ਨਾਮਜ਼ਦ ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋ ਵੱਖ ਵੱਖ ਮਾਮਲਿਆਂ ਵਿੱਚ ਪੁਲਿਸ ਵੱਲੋਂ ਦੋ ਕਥਿਤ ਮੁਲਜਮਾ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਪਹਿਲਾ ਮਾਮਲਾ ਥਾਣਾ ਹੈਬੋਵਾਲ ਪੁਲਿਸ ਵੱਲੋਂ ਅਮਰਦੀਪ ਸਿੰਘ ਦੇ ਬਿਆਨ ਉੱਪਰ ਮੁਲਜ਼ਮ ਸ਼ਿਵਮ ਵੈਦ ਖਿਲਾਫ ਦਰਜ ਕੀਤਾ ਗਿਆ ਹੈ। ਅਮਰਦੀਪ ਸਿੰਘ ਮੁਤਾਬਕ ਉਹ ਵਰਕ ਪਰਮਿਟ ਉੱਪਰ ਜਰਮਨ ਜਾਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦਾ ਸੰਪਰਕ ਮੁਲਜਮ ਸ਼ਿਵਮ ਵੈਦ ਨਾਲ ਹੋਇਆ ਜਿਸ ਨੇ ਮੁਦੱਈ ਨੂੰ ਵਰਕ ਪਰਮਿਟ ਤੇ ਜਰਮਨ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਪੰਜ ਲੱਖ ਰੁਪਏ ਲੈ ਲਏ। ਇਹ ਪੈਸਾ ਵਸੂਲਣ ਦੇ ਬਾਵਜੂਦ ਮੁਲਜਮ ਨੇ ਨਾ ਤਾਂ ਉਸ ਦਾ ਵੀਜ਼ਾ ਲਗਵਾ ਕੇ ਦਿੱਤਾ ਅਤੇ ਨਾ ਹੀ ਦਿੱਤੀ ਹੋਈ ਰਕਮ ਵਾਪਸ ਮੋੜ ਰਿਹਾ ਹੈ। ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਵੱਲੋਂ ਤਾਜਪੁਰ ਰੋਡ ਭਾਮੀਆਂ ਕਲਾਂ ਦੀ ਰਹਿਣ ਵਾਲੀ ਗੀਤਾ ਦੇਵੀ ਦੇ ਬਿਆਨ ਉੱਪਰ ਮੁਲਜਮ ਤਰਸੇਮ ਲਾਲ ਦੇ ਖਿਲਾਫ ਧੋਖਾਦੇਹੀ ਅਤੇ ਇਮੀਗ੍ਰੇਸ਼ਨ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਗੀਤਾ ਦੇਵੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੇ ਲੜਕੇ ਬਜਰੰਗੀ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦੀ ਸੀ, ਇਸ ਦੌਰਾਨ ਉਸ ਦਾ ਸੰਪਰਕ ਜਲੰਧਰ ਦੇ ਰਹਿਣ ਵਾਲੇ ਤਰਸੇਮ ਲਾਲ ਨਾਲ ਹੋਇਆ। ਸ਼ਿਕਾਇਤ ਕਰਤਾ ਮੁਤਾਬਕ ਮੁਲਜਮ ਨੇ ਉਸ ਦੇ ਲੜਕੇ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਸਾਢੇ ਤਿੰਨ ਲੱਖ ਰੁਪਏ ਵਸੂਲ ਲਏ। ਇਹ ਪੈਸਾ ਲੈਣ ਦੇ ਬਾਵਜੂਦ ਮੁਲਜਮ ਨੇ ਦਿੱਤੀ ਮਿਆਦ ਬੀਤਣ ਦੇ ਬਾਵਜੂਦ ਉਸ ਦੇ ਲੜਕੇ ਦਾ ਵੀਜ਼ਾ ਨਹੀਂ ਲਗਵਾ ਕੇ ਦਿੱਤਾ। ਕਈ ਵਾਰ ਦਫਤਰਾਂ ਦੇ ਗੇੜੇ ਮਾਰਨ ਮਗਰੋਂ ਜਦ ਉਨਾਂ ਆਪਣੀ ਦਿੱਤੀ ਹੋਈ ਰਕਮ ਵਾਪਸ ਮੰਗਣੀ ਸ਼ੁਰੂ ਕੀਤੀ ਤਾਂ ਮੁਲਜਮ ਪੈਸਾ ਵਾਪਸ ਕਰਨ ਤੋਂ ਮੁਨਕਰ ਹੋ ਗਏ। ਉਕਤ ਮਾਮਲੇ ਦੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਮਗਰੋਂ ਪੁਲਿਸ ਨੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਹਨ।