ਗੀਤਕਾਰ ਦੇਵ ਥਰੀਕਿਆਂ ਵਾਲੇ ਦੀ ਚੌਥੀ ਬਰਸੀ ਮਨਾਈ
ਉਸਤਾਦ ਗੀਤਕਾਰ ਦੇਵ ਥਰੀਕਿਆਂ ਵਾਲੇ ਦੀ ਚੌਥੀ ਬਰਸੀ ਮਨਾਈ
Publish Date: Tue, 27 Jan 2026 06:39 PM (IST)
Updated Date: Wed, 28 Jan 2026 04:08 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪਿੰਡ ਥਰੀਕੇ ਵਿਖੇ ਉਸਤਾਦ ਗੀਤਕਾਰ ਦੇਵ ਥਰੀਕਿਆਂ ਵਾਲੇ ਦੀ ਚੌਥੀ ਬਰਸੀ ਮਨਾਈ ਗਈ। ਇਸ ਮੌਕੇ ਸ੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਗਾਇਕ ਦਲੇਰ ਪੰਜਾਬੀ, ਦੇਵ ਥਰੀਕੇ ਦੇ ਪੁੱਤਰ ਜਗਵੰਤ ਸਿੰਘ, ਗੀਤਕਾਰ ਸੁਖਬੀਰ ਸੰਧੇ, ਗੀਤਕਾਰ ਬਲਵੀਰ ਸਿੰਘ ਮਾਨ, ਖੁਸ਼ਵਿੰਦਰ ਸਿੰਘ, ਬਲਵੀਰ ਸਿੰਘ ਸੇਖੋਂ, ਗਾਇਕ ਗੁਰਮੀਤ ਮੀਤ, ਰਵਿੰਦਰ ਸਿੰਘ ਰਵੀ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਸਪੁੱਤਰ ਯੁੱਧਵੀਰ ਮਾਣਕ, ਕੌਂਸਲ ਮੱਲਾ ਅਤੇ ਲੇਖਕ ਹਰਵਿੰਦਰ ਥਰੀਕੇ ਸਮੇਤ ਕਈ ਸ਼ਖਸੀਅਤਾਂ ਦੇਵ ਸਾਹਿਬ ਦੀ ਤਸਵੀਰ ਅੱਗੇ ਨਤਮਸਤਕ ਹੋਈਆਂ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਇਸ ਮੌਕੇ ਗਾਇਕਾਂ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਗੀਤਕਾਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੇਵ ਸਾਹਿਬ ਭਾਵੇਂ ਜਿਸਮਾਨੀ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੇ ਲਿਖੇ ਗੀਤ ਸਦਾ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ। ਅੰਤ ਵਿੱਚ ਪੰਜਾਬੀ ਗੀਤਕਾਰ ਸਭਾ ਪੰਜਾਬ ਦੇ ਸ੍ਰਪਸਤ ਜਗਵੰਤ ਸਿੰਘ ਥਰੀਕੇ ਨੇ ਪਹੁੰਚੇ ਵੱਖ-ਵੱਖ ਕਲਾਕਾਰਾਂ, ਗੀਤਕਾਰਾਂ ਅਤੇ ਉਨ੍ਹਾ ਦੇ ਪ੍ਰਸੰਸ਼ਕਾ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬੀ ਗੀਤਕਾਰ ਸਭਾ ਪੰਜਾਬ ਦੇ ਪ੍ਰਧਾਨ ਸ੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਸੀਨੀਅਰ ਮੀਤ ਪ੍ਰਧਾਨ ਸਾਧੂ ਸਿੰਘ ਦਿਲਸ਼ਾਦ,ਸਲਾਹਕਾਰ ਭੁਪਿੰਦਰ ਸਿੰਘ ਬਾਰਨਹਾੜਾ,ਬਾਜ ਸਿੰਘ ਸੇਖੋਂ ਬਾਰਨਹਾੜਾ,ਪੇਸ਼ਕਾਰ ਤੇਜਾ ਤਲਵੰਡੀ, ਲੋਕ ਗਾਇਕ ਦਲੇਰ ਪੰਜਾਬੀ, ਰਵੀ ਦੁੱਗਰੀ, ਕਰਨ ਥਰੀਕੇ ਯੂਐਸਏ, ਗੀਤਕਾਰ ਸਾਧੂ ਸਿੰਘ ਦਿਲਸਾਦ, ਗਾਇਕ ਗੁਰਦਾਸ ਕੈੜਾ, ਤਾਰਾ ਸਿੰਘ,ਹੈਰੀ ਮਾਣਕ,ਚਰਨਜੀਤ ਸਿੰਘ ਥਰੀਕੇ,ਭੋਲਾ ਮੱਲ੍ਹਾ,ਪ੍ਰਿੰਸ ਲੁਧਿਆਣਾ, ਰਾਣਾ ਲੁਧਿਆਣਾ, ਲੱਕੀ ਖਾਨ ਲੰਮੇ ਅਤੇ ਸਮੂਹ ਗ੍ਰਾਮ ਪੰਚਾਇਤ ਥਰੀਕੇ ਹਾਜ਼ਰ ਸਨ।