ਕੰਪਨੀ ਦੇ ਸਾਬਕਾ ਮੈਨੇਜਰ ਨੇ ਉਡਾਈ ਲੱਖਾਂ ਦੀ ਨਕਦੀ
ਕੰਪਨੀ ਦੇ ਸਾਬਕਾ ਮੈਨੇਜਰ ਨੇ ਉਡਾਈ ਲੱਖਾਂ ਦੀ ਨਕਦੀ
Publish Date: Thu, 26 Mar 2026 10:50 PM (IST)
Updated Date: Fri, 27 Mar 2026 04:11 AM (IST)

* ਬਤੌਰ ਮੈਨੇਜਰ ਹੁੰਦੇ ਹੋਏ ਕੀਤੀ ਸੀ ਬਿੱਲਾਂ ’ਚ ਹੇਰਾ-ਫੇਰੀ * ਪੜਤਾਲ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੀ ਇੱਕ ਫਰਮ ਦੇ ਸਾਬਕਾ ਮੈਨੇਜਰ ਉੱਪਰ ਆਪਣੇ ਕੰਮ ਦੇ ਸਮੇਂ ਦੇ ਦੌਰਾਨ ਲੱਖਾਂ ਰੁਪਏ ਦੀ ਹੇਰਾ ਫੇਰੀ ਅਤੇ ਚੋਰੀ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਫਰਮ ਐਕਟੇਵ ਅਪੈਰਲ ਦੇ ਅਧਿਕਾਰੀ ਗੰਗਾ ਸਿੰਘ ਪਦਿਆਰ ਦੀ ਸ਼ਿਕਾਇਤ ਤੇ ਹਕੀਕਤ ਨਗਰ ਹੈਬੋਵਾਲ ਕਲਾਂ ਦੇ ਵਾਸੀ ਦੀਪਕ ਕੁਮਾਰ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ-ਵਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗੰਗਾ ਸਿੰਘ ਪਦਿਆਰ ਨੇ ਦੱਸਿਆ ਮੁਲਜ਼ਮ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਮਲਹਾਰ ਰੋਡ ਤੇ ਪੈਂਦੇ ਇੱਕ ਸਟੋਰ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ। ਫਰਮ ਦੇ ਅਧਿਕਾਰੀ ਨੇ ਦੋਸ਼ ਲਗਾਇਆ ਕਿ ਮੁਲਜ਼ਮ ਦੀਪਕ ਕੁਮਾਰ ਨੇ ਆਪਣੇ ਕੰਮ ਦੇ ਦੌਰਾਨ ਪੈਸੇ ਚੋਰੀ ਕੀਤੇ ਅਤੇ ਬਿਨ੍ਹਾਂ ਬਿੱਲਾਂ ਤੋਂ ਮਾਲ ਵੇਚ ਕੇ ਹੇਰਾਫੇਰੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਮੁਲਜ਼ਮ ਨੇ ਮਾਲ ਦਾ ਗਬਨ ਕਰਕੇ ਕੰਪਨੀ ਨੂੰ 4 ਲੱਖ 71 ਹਜਾਰ ਰੁਪਏ ਦਾ ਚੂਨਾ ਲਗਾਇਆ। ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਉਧਰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੀਪਕ ਕੁਮਾਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।