ਜਬਰ-ਜਿਨਾਹ ਦੇ ਦੋਸ਼ ’ਚ ਇਕ ਨਾਮਜ਼ਦ
ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਮੁਟਿਆਰ ਨਾਲ ਜਬਰੀ ਹੋਇਆ ਹਮਬਿਸਤਰ
Publish Date: Wed, 18 Feb 2026 07:35 PM (IST)
Updated Date: Thu, 19 Feb 2026 04:10 AM (IST)
* ਕਈ ਵਾਰ ਸਰੀਰਕ ਸ਼ੋਸ਼ਣ ਕਰ ਕੇ ਵਿਆਹ ਕਰਵਾਉਣ ਤੋਂ ਮੁੱਕਰਿਆ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮੁਟਿਆਰ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਥਾਣਾ ਟਿੱਬਾ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਟਿੱਬਾ ਪੁਲਿਸ ਨੇ ਇਹ ਮਾਮਲਾ ਸੁਭਾਸ਼ ਨਗਰ ਇਲਾਕੇ ਦੇ ਰਹਿਣ ਵਾਲੇ ਪਰਿਵਾਰ ਦੀ ਪੀੜਤ ਮੁਟਿਆਰ ਦੇ ਬਿਆਨ ਉੱਪਰ ਗਰੇਵਾਲ ਚੱਕੀ ਸੁਭਾਸ਼ ਨਗਰ ਵਾਸੀ ਮੋਂਟੀ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਲੜਕੀ ਮੁਤਾਬਕ ਸਥਾਨਕ ਨਿਊ ਕਰਮਸਰ ਕਾਲੋਨੀ ਸੁਭਾਸ਼ ਨਗਰ ਵਾਸੀ ਮੌਂਟੀ ਕੁਮਾਰ ਨਾਲ ਉਸ ਦੀ ਮੁਲਾਕਾਤ ਹੋਈ ਤੇ ਫਿਰ ਦੋਨਾਂ ਦੀ ਆਪਸ ’ਚ ਦੋਸਤੀ ਹੋ ਗਈ। ਪੀੜਤਾ ਮੁਤਾਬਕ ਮੁਲਜ਼ਮ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਲੰਬਾ ਸਮਾਂ ਸਰੀਰਕ ਸਬੰਧ ਬਣਾਉਂਦਾ ਰਿਹਾ ਪਰ ਬਾਅਦ ਵਿੱਚ ਵਿਆਹ ਕਰਵਾਉਣ ਤੋਂ ਮੁੱਕਰ ਗਿਆ। ਉਸ ਨੇ ਕਈ ਵਾਰ ਮੌਂਟੀ ਨੂੰ ਵਿਆਹ ਕਰਵਾਉਣ ਲਈ ਕਿਹਾ ਪਰ ਮੁਲਜ਼ਮ ਸਾਫ ਇਨਕਾਰ ਕਰਨ ਲੱਗ ਗਿਆ ਤਾਂ ਉਸ ਨੇ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਜੀਵਨ ਸਿੰਘ ਮੁਤਾਬਕ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।