ਉੱਡ ਰਹੀ ਧੂੜ ਬਣੀ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ
ਉੱਡ ਰਹੀ ਧੂੜ ਬਣੀ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ
Publish Date: Fri, 13 Mar 2026 07:04 PM (IST)
Updated Date: Fri, 13 Mar 2026 07:06 PM (IST)
ਰਵੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਵਿੱਚ ਚੱਲ ਰਹੇ ਰੋਡ ਦੀ ਉਸਾਰੀ ਦੇ ਕੰਮ ਕਰ ਕੇ ਜਲੰਧਰ ਬਾਈਪਾਸ ਚੌਕ ਤੋਂ ਪੁਰਾਣੀ ਸਬਜ਼ੀ ਮੰਡੀ ਚੌਕ ਤੱਕ ਰੋਡ ਸਕਰੈਚ ਕੀਤੀ ਗਈ ਹੈ। ਰੋਡ ਬਣਨ ਤੋਂ ਬਾਅਦ ਜਨਤਾ ਸਹੂਲਤ ਦਾ ਫਾਇਦਾ ਤਾਂ ਲਵੇਗੀ ਪਰ ਹੁਣ ਮੌਜੂਦਾ ਹਾਲਾਤਾਂ ਦੌਰਾਨ ਉੱਡ ਰਹੀ ਧੂੜ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਚਾਰ ਪਹੀਆ ਵਾਹਨ ਅਤੇ ਵੱਡੇ ਵਾਹਨਾਂ ਦੇ ਲੰਘਣ ਕਾਰਨ ਮਿੱਟੀ ਘੱਟਾ ਉਡਦਾ ਹੈ। ਧੂੜ ਉੱਡਣ ਕਾਰਨ ਸਥਿਤੀ ਇਹ ਬਣ ਜਾਂਦੀ ਹੈ, ਕਿ ਦੋ ਪਹੀਆ ਵਾਹਨ ਸਵਾਰ ਲੋਕਾਂ ਦਾ ਰੋਡ ਤੋਂ ਲੰਘਣਾ ਔਖਾ ਹੋ ਜਾਂਦਾ ਹੈ। ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਧੂੜ ਅੱਖਾਂ ਵਿੱਚ ਪੈਂਦੀ ਹੈ ਜੋ ਕਿ ਅੱਖਾਂ ਦੇ ਨਾਲ ਨਾਲ ਘਰੋਂ ਨਹਾ ਕੇ ਆਏ ਲੋਕਾਂ ਦੇ ਚਿਹਰੇ ਦੀ ਚਮਕ ਨੂੰ ਵੀ ਫਿੱਕਾ ਕਰ ਦਿੰਦੀ ਹੈ। ਦੱਸਣਯੋਗ ਹੈ ਕਿ ਜਲੰਧਰ ਬਾਈਪਾਸ ਤੋਂ ਘੰਟਾ ਘਰ ਵੱਲ ਜਾਣ ਵਾਲੀ ਰੋਡ ਨੂੰ ਮੁੜ ਦੁਬਾਰਾ ਬਣਾਉਣ ਦੀ ਤਿਆਰੀ ਜਾਰੀ ਹੈ, ਜੋ ਕਿ ਸ਼ਹਿਰ ਦਾ ਐਂਟਰੀ ਪੁਆਇੰਟ ਵੀ ਹੈ।