ਫਲਾਵਰ ਸ਼ੋਅ ਤੇ ਫੋਟੋਗ੍ਰਾਫੀ ਮੁਕਾਬਲਾ ਅੱਜ
ਫਲਾਵਰ ਸ਼ੋਅ ਤੇ ਫੋਟੋਗ੍ਰਾਫੀ ਮੁਕਾਬਲਾ ਅੱਜ
Publish Date: Sat, 28 Feb 2026 06:19 PM (IST)
Updated Date: Sat, 28 Feb 2026 06:22 PM (IST)
ਪੰਜਾਬੀ ਜਾਗਰਣ ਟੀਮ, ਲੁਧਿਆਣਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਦੇ ਮੈਂਬਰ ਜਗਦੀਪ ਸਿੰਘ ਨੀਲੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਬਜਾਜ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਫਲਾਵਰ ਸ਼ੋਅ ਤੇ ਫੋਟੋਗ੍ਰਾਫੀ ਮੁਕਾਬਲਾ 1 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਪ੍ਰਕਾਰ ਦੇ ਫੁੱਲ/ਪੱਕੇ ਪੌਦੇ ਕੈਕਟਸ, ਬੋਨਸਾਈ, ਡਿਸ਼ ਗਾਰਡਨ ਅਤੇ ਅਨੇਕਾਂ ਕਿਸਮਾਂ ਦੇ ਪੌਦੇ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਮੌਕੇ ਮੁਕਾਬਲਾ ਜਿੱਤਣ ਵਾਲਿਆਂ ਨੂੰ ਆਕਰਸ਼ਿਤ ਇਨਾਮ ਦਿੱਤੇ ਜਾਣਗੇ।