ਬਲੀਏਵਾਲ ’ਚ ਝੰਡੀ ਦੀ ਕੁਸ਼ਤੀ ਆਫਸ ਬਾਬਾ ਫਲਾਹੀ ਨੇ ਬਾਜ ਮਾਛੀਵਾੜਾ ਨੂੰ ਚਿੱਤ ਕਰ ਕੇ ਜਿੱਤੀ
ਬਲੀਏਵਾਲ ਵਿਖੇ ਝੰਡੀ ਦੀ ਕੁਸ਼ਤੀ ਆਫਸ ਬਾਬਾ ਫਲਾਹੀ ਨੇ ਬਾਜ ਮਾਛੀਵਾੜਾ ਨੂੰ ਚਿੱਤ ਕਰਕੇ ਜਿੱਤੀ
Publish Date: Wed, 01 Apr 2026 06:42 PM (IST)
Updated Date: Thu, 02 Apr 2026 04:08 AM (IST)

ਫੋਟੋ ਨੰਬਰ-5 ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਹਲਕਾ ਸਾਹਨੇਵਾਲ ਦੇ ਪਿੰਡ ਬਲੀਏਵਾਲ ਵਿਖੇ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਰਾਜੂ ਪਹਿਲਵਾਨ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ’ਚ ਝੰਡੀ ਦੀ ਕੁਸ਼ਤੀ ਆਫਸ ਬਾਬਾ ਫਲਾਹੀ ਅਤੇ ਬਾਜ ਮਾਛੀਵਾੜਾ ਦਰਮਿਆਨ ਗਹਿਗੱਚਵਾਂ ਮੁਕਾਬਲਾ ਹੋਇਆ, ਜਿਸ ’ਚ ਬਾਬਾ ਆਫਸ ਬਾਬਾ ਫਲਾਹੀ ਨੇ ਦੂਸਰੇ ਪਹਿਲਵਾਨ ਨੂੰ ਚਿੱਤ ਕਰਕੇ ਇਹ ਝੰਡੀ ਦੀ ਕੁਸਤੀ ਜਿੱਤ ਲਈ। ਇਸ ਕੁਸ਼ਤੀ ਦੰਗਲ ਦੇ ਹੋਰ ਮੁਕਾਬਲਿਆਂ ’ਚ ਅਮਨ ਦੋਰਾਹਾ ਨੇ ਨਿਸ਼ੂ ਰਾਇਪੁਰ ਡੱਬਾ ਨੂੰ, ਦੁੱਲਾ ਮੁਕੰਦਪੁਰ ਨੇ ਸੰਦੀਪ ਮੰਗਲੀ ਨੂੰ, ਭੂਰਾ ਜਟਾਣਾ ਨੇ ਅੱਛਰ ਬਾਬਾ ਫਲਾਹੀ ਨੂੰ, ਵਿੱਕੀ ਆਲਮਗੀਰ ਨੇ ਲਲਿਤ ਬਾਬਾ ਫਲਾਹੀ ਨੂੰ, ਲਾਲ ਮੰਡ ਚੌਂਤਾ ਨੇ ਗਿੰਦੀ ਚਮਕੌਰ ਸਾਹਿਬ ਨੂੰ, ਜੱਸਾ ਮਾਛੀਆਂ ਨੇ ਲੱਡੂ ਅਕਾਲ ਅਖਾੜਾ ਨੂੰ ਕ੍ਰਮਵਾਰ ਚਿੱਤ ਕੀਤਾ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਮਨਜੀਤ ਸਿੰਘ ਕੰਗ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਇਸ ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨ ਬਾਬਾ ਦੀਪਾ ਬਾਬਾ ਫਲਾਹੀ, ਅਮਰਜੀਤ ਸਿੰਘ ਭੱਟੀ ਸਾਬਕਾ ਸਰਪੰਚ, ਮੰਗਤ ਰਾਮ ਸਰਪੰਚ, ਗੁਰਜੀਤ ਸਿੰਘ, ਮੰਗਾ ਬਲੀਏਵਾਲ, ਅਜਮੇਰ ਸਿੰਘ ਔਲਖ, ਸਰੂਪ ਚੰਦ ਨੰਬਰਦਾਰ,ਸੁਖਵਿੰਦਰ ਸਿੰਘ, ਸਤਨਾਮ ਸਿੰਘ ਭੱਟੀ, ਸੋਹਣ ਸਿੰਘ ਬਿਲਿੰਗ, ਮੰਗਾ ਪੰਚ, ਸੰਨੀ ਔਜਲਾ, ਪ੍ਰਤਾਪ ਬੰਗੜ, ਗੋਰਾ ਮਿਸਤਰੀ, ਬਾਵਾ ਸਿੰਘ ਆਦਿ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।