ਮਾਛੀਵਾੜਾ ਸ਼ਹਿਰ ’ਚ ਕੀਤੀ ਝੰਡੇ ਦੀ ਪ੍ਰਕਿਰਮਾ
ਬਾਬਾ ਬਾਲਕ ਨਾਥ ਜੀ ਦੀ ਗੁਫ਼ਾ ਤੱਕ ਪੈਦਲ ਯਾਤਰਾ ਸਬੰਧੀ ਝੰਡੇ ਦੀ ਪ੍ਰਕਿਰਮਾ ਕੀਤੀ
Publish Date: Mon, 16 Mar 2026 07:35 PM (IST)
Updated Date: Tue, 17 Mar 2026 04:11 AM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਰਘੁਨਾਥ ਸਿੱਧ ਬਾਬਾ ਬਾਲਕ ਨਾਥ ਮੰਦਰ ਪੁਰਾਣਾ ਬਾਜ਼ਾਰ ਮਾਛੀਵਾੜਾ ਦੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਾਲਕ ਨਾਥ ਦੀ ਗੁਫ਼ਾ ਤੱਕ 63ਵੇਂ ਪੈਦਲ ਚਾਲੇ ਦੀ ਯਾਤਰਾ ਸਬੰਧੀ ਝੰਡੇ ਦੀ ਪੂਰੇ ਸ਼ਹਿਰ ’ਚ ਪ੍ਰਕਿਰਮਾ ਕਰਵਾਈ ਗਈ। ਦਿਓਟ ਸਿੱਧ ਬਾਬਾ ਬਾਲਕ ਨਾਥ ਜੀ ਦੀ ਗੁਫ਼ਾ ਤੱਕ ਜਾ ਰਹੀ ਇਹ ਯਾਤਰਾ ਅੱਜ 17 ਮਾਰਚ ਨੂੰ ਤੜਕੇ 4 ਵਜੇ ਮੰਦਰ ਤੋਂ ਰਵਾਨਾ ਹੋ ਕੇ ਨੰਨੂੰਵਾਲ, ਮੈਹਤਪੁਰ, ਪੀਰ ਨਿਗਾਹਾ, ਸ਼ਾਲ ਤਲਾਈ ਤੱਕ 21 ਮਾਰਚ ਨੂੰ ਪਹੁੰਚੇਗੀ ਅਤੇ 22 ਮਾਰਚ ਨੂੰ ਬਾਬਾ ਬਾਲਕ ਨਾਥ ਜੀ ਦੀ ਗੁਫ਼ਾ ’ਤੇ ਝੰਡਾ ਚੜ੍ਹਾਉਣ ਉਪਰੰਤ ਵਾਪਿਸ ਪਰਤੇਗੀ। ਝੰਡਾ ਦੀ ਪ੍ਰਕਿਰਮਾ ਵਿਚ ਸ਼ਰਧਾਲੂਆਂ ਨੇ ਬਾਬਾ ਬਾਲਕ ਨਾਥ ਜੀ ਦੀ ਭੇਂਟਾ ਗਾ ਕੇ ਰੰਗ ਬੰਨਿ੍ਹਆ। ਇਸ ਮੌਕੇ ਸੇਵਾਮੁਕਤ ਕਾਰਜ ਸਾਧਕ ਅਫ਼ਸਰ ਸੁਖਸਾਗਰ ਸਿੰਘ, ਵਿਜੈ ਕੌੜਾ, ਡਿਪਟੀ ਸਰੀਨ, ਪਲਵਿੰਦਰ ਸਿੰਘ ਗੋਲਡੀ, ਨੰਦ ਕਿਸ਼ੋਰ, ਸੋਨੂੰ ਸੇਠੀ, ਅਸ਼ੋਕ ਲੀਹਲ, ਸੁਖਵਿੰਦਰ ਮਾਨ, ਮੰਗਤ ਰਾਏ ਬੱਤਰਾ, ਰਾਜੂ ਸੋਢੀ, ਅਣਸ਼ਿਆਮ ਸ਼ਰਮਾ ਵੀ ਮੌਜੂਦ ਸਨ।