ਫਸਟਏਡ ਤੇ ਲਾਈਫ ਸੇਵਿੰਗ ਸਕਿੱਲ ਟੇ੍ਨਿੰਗ ਕਰਵਾਈ
ਮਿਸ਼ਨ ਸਵੱਸਥ ਕਵਚ ਤਹਿਤ ਫਸਟ ਏਡ ਤੇ ਲਾਈਫ ਸੇਵਿੰਗ ਸਕਿੱਲ ਟੇ੍ਨਿੰਗ ਦਾ ਆਯੋਜਨ
Publish Date: Mon, 08 Jun 2026 06:48 PM (IST)
Updated Date: Tue, 09 Jun 2026 04:06 AM (IST)

ਪਿੰਡਾਂ ’ਚ ਐਮਰਜੈਂਸੀ ਦੇਖਭਾਲ ’ਚ ਕ੍ਰਾਂਤੀ ਲਿਆਉਣਾ ਮੁੱਖ ਉਦੇਸ਼ ਹੈਪੀ ਜੱਲ੍ਹਾ, ਪੰਜਾਬੀ ਜਾਗਰਣ, ਪਾਇਲ : ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਸ਼ੂ ਜੈਨ ਜੀ ਅਤੇ ਸਿਵਲ ਸਰਜਨ ਲੁਧਿਆਣਾ ਡਾ ਰਮਨਦੀਪ ਅਹਲੂਵਾਲੀਆ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡਾਂ ਵਿੱਚ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਮਜਬੂਤ ਬਨਾਉਣ ਲਈ ਇੱਕ ਮਹੱਤਵਪੂਰਣ ਕਦਮ ਚੁਕਦਿਆ ਕਿ੍ਸਚਨ ਮੈਡੀਕਲ ਕਾਲਜ ਸੀਐੱਮਸੀ ਲੁਧਿਆਣਾ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਆਈਸੀਐੱਮਆਰ ਵੱਲੋਂ ਐਮਰਜੈਂਸੀ ਮੈਡੀਕਲ ਸਰਵਿਸਿਜ਼ ਈਐੱਮਐੱਸ ਅਧੀਨ ਡਾ. ਹਰਵਿੰਦਰ ਸਿੰਘ ਐਸ ਐਮ ਓ ਪਾਇਲ ਦੀ ਅਗਵਾਈ ਵਿੱਚ ਸੀ ਐਚ ਸੀ ਪਾਇਲ ਵਿਖੇ ਬਲਾਕ ਪੱਧਰੀ ਟਰੇਨਿੰਗ ਪੋ੍ਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਇਹ ਪਹਿਲ ਨੈਸ਼ਨਲ ਸਿਹਤ ਰਿਸਰਚ ਪ੍ਇਰਟੀ ਪ੍ਰਾਜੈਕਟ ਅਧੀਨ ਹੈ ਜਿਸਦਾ ਮੁੱਖ ਉਦੇਸ਼ ਕਮਿਉਨਿਟੀ ਵਿੱਚ ਮਜ਼ਬੂਤ ਐਮਰਜੈਂਸੀ ਮੈਡੀਕਲ ਸਿਸਟਮ ਲਾਗੂ ਕਰਨਾ ਹੈ। ਇਸ ਪ੍ਰਾਜੈਕਟ ਅਧੀਨ ਡਾ ਗਗਨਦੀਪ ਸਿੰਘ ਗਰੋਵਰ ਅਸਿਸਟੈਂਟ ਡਾਇਰੈਕਟਰ, ਡਾ ਅਮਨਦੀਪ ਕੌਰ, ਡਾ ਅਸ਼ੂ, ਡਾ ਜੇਯਾਰਾਜ ਡੀ ਪਾਂਡੀਅਨ, ਡਾ ਥੇਜਸ ਵਰਘੀਸ, ਡਾ ਲਿਡੀਆ ਸੋਲੋਮਨ, ਡਾ ਤਪਸਿਆ ਧਰ, ਡਾ ਪਿੰਕੀ ਪਰਗਲ, ਡਾ ਗੁਰਬੇਜ, ਡਾ ਨਿਧੀ ਸ਼ਾਜਨ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਟਰੇਨਿੰਗ ਦੌਰਾਨ ਫਰੰਟਲਾਇਨ ਸਿਹਤ ਕਰਮਚਾਰੀਆਂ ਸੀ ਐਚ ਓ, ਏ ਐਨ ਐਮ, A/f ਅਤੇ ਆਸਾ ਨੂੰ ਜਰੂਰੀ ਜਾਨ ਬਚਾਉਣ ਵਾਲੀਆਂ ਕੌਸਲ ਜਿਵੇਂ ਕਿ ਸੀ ਪੀ ਆਰ, ਤਰੁੰਤ ਮੁੱਢਲੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ ਤਾ ਜੋ ਐਮਰਜੈਂਸੀ ਚ ਗੋਲਡਨ ਮਿੰਟਸ ਦੌਰਾਨ ਤਰੁੰਤ ਅਤੇ ਸਹੀ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ 108 ਐਬੂਲੈਂਸ ਸੇਵਾ ਅਤੇ ਗੁੱਡ ਸਮੈਰੀਟਨ ਪਾਲਿਸੀ ਬਾਰੇ ਵੀ ਜਾਣਕਾਰੀ ਦਿੱਤੀ ਗਈ । ਸੀ ਪੀ ਆਰ ਮੈਨਿਕਿਨ ਕਿੱਟਾਂ ਅਤੇ ਜਾਗਰੂਕਤਾ ਫਲਿੱਪਚਾਰਟ ਵੀ ਦਿੱਤੇ ਗਏ। ਇਹ ਸਿਹਤ ਕਰਮਚਾਰੀ ਆਪਣੇ ਪਿੰਡਾਂ ਵਿੱਚ ਹੋਰ ਲੋਕਾ ਨੂੰ ਟਰੇਨਿੰਗ ਦੇਣਗੇ । ਇਸ ਦਾ ਅੰਤਿਮ ਮਕਸਦ ਹਰ ਪਿੰਡ ਵਿੱਚ ਘੱਟੋ ਘੱਟ 5 ਸਰਟੀਫਾਇਡ ਫਸਟ ਰਿਸਪਾਡਰ ਤਿਆਰ ਕਰਨਾ ਹੈ, ਤਾਂ ਜੋ ਕਿਸੇ ਵਿਅਕਤੀ ਨੂੰ ਐਮਰਜੈਂਸੀ ਦੇ ਨਾਜੁਕ ਸਮੇਂ ਦੌਰਾਨ ਡਾਕਟਰੀ ਸਹਾਇਤਾ ਮਿਲਣ ਤੱਕ ਤਰੁੰਤ ਮੁੱਢਲੀ ਸਹਾਇਤਾ ਮਿਲ ਸਕੇ।ਇਸ ਤੋਂ ਇਲਾਵਾ ਲਵਪ੍ਰੀਤ ਕੋਰ DQAC ਵੱਲੋਂ ਵੀ (NQAS) ਰਾਸ਼ਟਰੀ ਗੁਣਵੱਤਾ ਭਰੋਸਾ ਮਾਪਦੰਡ ਸਬੰਧੀ ਜਾਣਕਾਰੀ ਦਿਤੀ ਗਈ। ਇਸ ਸਮੇਂ ਪ੍ਰੋਜੈਕਟ ਮੈਨੇਜਰ ਹਸਨੀਤ ਕੌਰ,ਲਵਦੀਪ,ਅਸੀ਼ਸ਼ ਪੂਜਾ ਅਤੇ ਮਹਰੂਨ (ਪ੍ਰਾਜੈਕਟਨਰਸ) ਹਰਪ੍ਰੀਤ ਕੌਰ ਬਲਾਕ ਐਲਐਚ ਵੀ ਪਾਇਲ ਹਾਜ਼ਰ ਸਨ l