ਕਬੱਡੀ ਖਿਡਾਰੀ ਦੀ ਮਦਦ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਤਿੰਨ ਬੱਚਿਆਂ ਦੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ
ਇੱਥੋਂ ਦੇ ਨੇੜਲੇ ਪਿੰਡ ਮਾਣੂਕੇ ਵਿਖੇ ਕਬੱਡੀ ਖਿਡਾਰੀ ਦੋਸਤ ਦੀ ਮਦਦ ਕਰਦੇ ਤਿੰਨ ਬੱਚਿਆਂ ਦੇ ਪਿਤਾ ਨੂੰ ਅੱਜ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ 32 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਾਣੂੰਕੇ ਨੂੰ ਪਿੰਡ ਦੀ ਦਾਣਾ ਮੰਡੀ ਨੇੜੇ ਹਥਿਆਰਾਂ ਨਾਲ ਲੈਸ ਆਏ ਝੁੰਡ ਨੇ ਗੋਲੀ ਮਾਰ ਦਿੱਤੀ। ਖੂਨ ਨਾਲ ਲੱਥ ਪੱਥ ਖੇਤਾਂ ਵਿੱਚ ਡਿੱਗੇ ਗਗਨਦੀਪ ਨੂੰ ਉਸ ਦਾ ਭਰਾ ਅਤੇ ਪਿੰਡ ਵਾਸੀ ਜਗਰਾਉਂ ਸਿਵਲ ਹਸਪਤਾਲ ਲੈ ਕੇ ਪੁੱਜੇ।
Publish Date: Mon, 05 Jan 2026 04:06 PM (IST)
Updated Date: Mon, 05 Jan 2026 04:11 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ। ਇੱਥੋਂ ਦੇ ਨੇੜਲੇ ਪਿੰਡ ਮਾਣੂਕੇ ਵਿਖੇ ਕਬੱਡੀ ਖਿਡਾਰੀ ਦੋਸਤ ਦੀ ਮਦਦ ਕਰਦੇ ਤਿੰਨ ਬੱਚਿਆਂ ਦੇ ਪਿਤਾ ਨੂੰ ਅੱਜ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ 32 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਾਣੂੰਕੇ ਨੂੰ ਪਿੰਡ ਦੀ ਦਾਣਾ ਮੰਡੀ ਨੇੜੇ ਹਥਿਆਰਾਂ ਨਾਲ ਲੈਸ ਆਏ ਝੁੰਡ ਨੇ ਗੋਲੀ ਮਾਰ ਦਿੱਤੀ। ਖੂਨ ਨਾਲ ਲੱਥ ਪੱਥ ਖੇਤਾਂ ਵਿੱਚ ਡਿੱਗੇ ਗਗਨਦੀਪ ਨੂੰ ਉਸ ਦਾ ਭਰਾ ਅਤੇ ਪਿੰਡ ਵਾਸੀ ਜਗਰਾਉਂ ਸਿਵਲ ਹਸਪਤਾਲ ਲੈ ਕੇ ਪੁੱਜੇ।
ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਸ਼ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਹਠੂਰ ਦੇ ਮੁਖੀ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ। ਜਿੱਥੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਪਿੰਡ ਦੇ ਹੀ ਨੌਜਵਾਨ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ।
ਇਸੇ ਰੰਜਿਸ਼ ਵਿੱਚ ਅੱਜ ਉਹਨਾਂ ਦੇ ਪੁੱਤ ਨੂੰ ਨਿਸ਼ਾਨਾ ਬਣਾ ਕੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਥਾਣਾ ਮੁਖੀ ਕੁਲਦੀਪ ਕੁਮਾਰ ਨੇ ਦੱਸਿਆ ਕੀ ਪਰਿਵਾਰ ਦੇ ਬਿਆਨਾਂ ’ਤੇ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।