ਨਗਰ ਕੌਂਸਲ ਸਾਹਨੇਵਾਲ ਦੇ ਕਲਰਕ ਪਰਮਜੀਤ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ
ਨਗਰ ਕੌਂਸਲ ਸਾਹਨੇਵਾਲ ਦੇ ਕਲਰਕ ਪਰਮਜੀਤ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Tue, 31 Mar 2026 06:07 PM (IST)
Updated Date: Tue, 31 Mar 2026 06:10 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਨਗਰ ਕੌਂਸਲ ਸਾਹਨੇਵਾਲ ਦੇ ਕਲਰਕ ਪਰਮਜੀਤ ਸਿੰਘ ਪੰਮੀ ਵੱਲੋਂ 33 ਸਾਲ ਦੀ ਸੇਵਾ ਨਿਭਾਉਂਦਿਆਂ ਹੋਇਆਂ ਬੇਦਾਗ ਆਪਣੀ ਨੌਕਰੀ ਨੂੰ ਪੂਰਾ ਕਰਕੇ ਨਗਰ ਕੌਂਸਲ ਸਾਹਨੇਵਾਲ ਤੋਂ ਰਿਟਾਇਰ ਹੋਏ। ਇਸ ਮੌਕੇ ਉਨ੍ਹਾਂ ਨੂੰ ਪ੍ਰਧਾਨ ਪੂਜਾ ਰਾਣੀ ਅਤੇ ਈਓ ਬਲਵੀਰ ਸਿੰਘ ਗਿੱਲ ਸਮੇਤ ਸਮੂਹ ਸਟਾਫ ਅਤੇ ਕੌਂਸਲਰਾਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਨਗਰ ਕੌਂਸਲ ਦਫ਼ਤਰ ਵੱਲੋਂ ਉਨ੍ਹਾਂ ਦਾ ਬਣਦਾ ਫੰਡ 21 ਲੱਖ ਰੁਪਏ ਦਾ ਚੈੱਕ ਮੌਕੇ ਤੇ ਉਨ੍ਹਾਂ ਨੂੰ ਸੌਂਪਿਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਰਮਜੀਤ ਸਿੰਘ ਪੰਮੀ ਨੂੰ ਸੇਵਾਮੁਕਤ ਹੋਣ ਤੇ ਆਨਲਾਈਨ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਪਤੀ ਅਤੇ ਜ਼ਿਲ੍ਹਾ ਦਿਹਾਤੀ ਟ੍ਰੇਡ ਵਿੰਗ ਦੇ ਵਾਈਸ ਚੇਅਰਮੈਨ ਰਾਜਦੀਪ ਭਾਟੀਆ ਵੱਲੋਂ ਪਰਮਜੀਤ ਸਿੰਘ ਪੰਮੀ ਨੂੰ ਸੇਵਾਮੁਕਤ ਹੋਣ ਤੇ ਗਿਫ਼ਟ ਦੇ ਕੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਆਪਣੀ ਡਿਊਟੀ ਦੌਰਾਨ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਗਰ ਕੌਂਸਲ ਦਫ਼ਤਰ ਵਿਚ ਸੇਵਾ ਨਿਭਾਇਆ ਗਿਆ ਅਤੇ ਬੇਦਾਗ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਈ ਗਈ। ਵਿਦਾਇਗੀ ਪਾਰਟੀ ਦੌਰਾਨ ਹੋਰਨਾਂ ਤੋਂ ਇਲਾਵਾ ਕੌਂਸਲਰ ਸਵਰਨ ਕੁਮਾਰ ਸੋਨੀ, ਕੌਂਸਲਰ ਸਵਰਨਜੀਤ ਕੌਰ, ਸਤਵਿੰਦਰ ਸਿੰਘ ਹੈਪੀ, ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਕੌਂਸਲਰ ਪਲਵਿੰਦਰ ਸੰਧੂ, ਕੌਂਸਲਰ ਕੁਲਵਿੰਦਰ ਕੌਰ ਧਾਲੀਵਾਲ, ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਪ੍ਰਧਾਨ ਗੁਰਦੀਪ ਸਿੰਘ ਕੌਲ ਸੇਵਾਮੁਕਤ ਈਟੀਓ, ਕੁਲਦੀਪ ਐਰੀ, ਸੁਪਰਡੈਂਟ ਗੁਰਪ੍ਰੀਤ ਕੌਰ, ਕੈਸ਼ੀਅਰ ਮਨੀਸ਼ ਕਪਿਲਾ, ਸੁਪਰਡੈਂਟ ਜਸਵੀਰ ਸਿੰਘ ਕੱਦੋਂ, ਐੱਸਆਈ ਰਾਜਿੰਦਰਪਾਲ, ਇੰਸਪੈਕਟਰ ਜਗਤਾਰ ਸਿੰਘ, ਬਲਵੀਰ ਸਿੰਘ ਬੀਰੀ, ਗੁਰਦੀਪ ਸਿੰਘ ਥਰੀਕੇ ਆਦਿ ਹੋਰ ਪਤਵੰਤੇ ਹਾਜ਼ਰ ਸਨ।