-ਮੁਕਾਬਲੇ ਦੌਰਾਨ ਬਲਰੀਤ ਨੂੰ ਮਿਸ ਫੇਅਰਵੈਲ ਦਾ ਤਾਜ ਪਹਿਨਾਇਆ
ਸਰਕਾਰੀ ਕਾਲਜ ਲੜਕੀਆਂ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ
Publish Date: Fri, 10 Apr 2026 06:23 PM (IST)
Updated Date: Fri, 10 Apr 2026 06:26 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਬੀਵਾਕ ਭਾਗ ਤੀਜਾ, ਪੀਜੀ ਡਿਪਲੋਮਾ ਬਿਊਟੀ ਐਂਡ ਵੈੱਲਨੈੱਸ, ਕੰਪਿਊਟਰ ਐਪਲੀਕੇਸ਼ਨ, ਨਿਊਟਰੀਸ਼ਨ ਐਂਡ ਡਾਈਟੈਟਿਕਸ ਅਤੇ ਪੀਜੀ ਕਲਾਸਾਂ ਲਈ ਵਿਦਾਇਗੀ ਜਸ਼ਨ ਦਾ ਪ੍ਰਬੰਧ ਕੀਤਾ ਗਿਆ। ਜਿਸ ਦੀ ਅਗਵਾਈ ਸੰਸਥਾ ਦੇ ਮੁਖੀ ਪ੍ਰਿੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਅਧੀਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਕ੍ਰਿਸ਼ਨ ਵੰਦਨਾ ਨਾਲ ਹੋਈ। ਪ੍ਰਿੰਸੀਪਲ ਮੈਡਮ ਨੇ ਮਿਸ ਫੇਅਰਵੈੱਲ ਮੁਕਾਬਲੇ ਦੇ ਜੱਜਾਂ ਡਾ. ਮਾਧਵੀ ਵਿਸ਼ਿਸ਼ਟ, ਨਿਵੇਦਿਤਾ ਸ਼ਰਮਾ ਅਤੇ ਗੁੰਬਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥਣਾਂ ਨੇ ਇਸ ਮੌਕੇ ਤੇ ਸਮਾਂ ਬੰਨ੍ਹ ਦੇਣ ਵਾਲਾ ਰੰਗਾਰੰਗ ਪ੍ਰੋਗਰਾਮ ਪ੍ਰਸਤੁਤ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਅੰਤਿਮ ਸਾਲ ਦੀਆਂ ਵਿਦਿਆਰਥਣਾਂ ਵੱਲੋਂ ਮਿਸ ਫੇਅਰਵੈੱਲ ਮੁਕਾਬਲਾ ਸੀ। ਇਸ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਸਟੇਜ ਤੇ ਆਪਣੀ ਖੂਬਸੂਰਤ ਚਾਲ ਦੇ ਨਾਲ-ਨਾਲ ਜ਼ਹਿਨੀ ਬਰੀਕੀ ਦਾ ਪ੍ਰਦਰਸ਼ਨ ਕੀਤਾ। ਬਲਰੀਤ ਨੂੰ ਮਿਸ ਫੇਅਰਵੈੱਲ ਦਾ ਤਾਜ ਪਹਿਨਾਇਆ ਗਿਆ। ਜਦੋਂ ਕਿ ਭਵਨੀਤ ਕੌਰ ਅਤੇ ਕਸ਼ਿਸ਼ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਰਨਰ ਅਪ ਪੁਜ਼ੀਸ਼ਨ ਪ੍ਰਾਪਤ ਕੀਤਾ। ਮਿਸ ਫਰੈਸ਼ਨਿਸਟਾ ਲਕਸ਼ਿਕਾ ਜੈਨ, ਮਿਸ ਕ੍ਰਿਜ਼ਮੈਟਿਕ ਦਿਵੂ ਜੈਨ, ਮਿਸ ਮੈਗਨੈਟਿਕ ਸਮਾਈਲ ਤਨਿਸ਼ਕ, ਮਿਸ ਹਿਪਨੌਟਿਕ ਆਈਜ਼ ਬਬਨਜੋਤ, ਮਿਸ ਬੋਲਡ ਐਂਡ ਬਿਊਟੀਫੁਲ ਉਰਵਸ਼ੀ,ਮਿਸ ਸਟਾਈਲ ਆਈਕਨ ਇਸ਼ਿਤਾ, ਮਿਸ ਲਿਮਿਟਲੈਸ ਕਾਨਫੀਡੈਂਟ ਚਾਰੂ ਜੈਨ ਬਣੀ। ਸਮਾਰੋਹ ਦੇ ਅੰਤ ਵਿਚ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਸੁਮਨ ਲਤਾ ਨੇ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਆਯੋਜਿਤ ਕਰਨ ਲਈ ਸਟਾਫ਼ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਵਿਦਿਆਰਥਣਾਂ ਨੂੰ ਜ਼ਿੰਦਗੀ ਵਿਚ ਅਨੁਸ਼ਾਸਨ ਵਿਚ ਰਹਿੰਦਿਆਂ ਹੋਇਆ ਜ਼ਿੰਦਗੀ ਦਾ ਆਨੰਦ ਮਾਨਣ ਲਈ ਪ੍ਰੇਰਿਤ ਕੀਤਾ। ਇਸ ਪ੍ਰਕਾਰ ਇਹ ਪ੍ਰੋਗਰਾਮ ਸਫਲਤਾ ਪੂਰਵਕ ਨੇਪਰੇ ਚੜਿ੍ਹਆ।