ਸਤੀਸ਼ ਚੰਦਰ ਧਵਨ ਕਾਲਜ ’ਚ ਵਿਦਾਈ ਸਮਾਰੋਹ
ਸਤੀਸ਼ ਚੰਦਰ ਧਵਨ ਕਾਲਜ ’ਚ ਵਿਦਾਈ ਸਮਾਰੋਹ
Publish Date: Wed, 15 Apr 2026 07:03 PM (IST)
Updated Date: Thu, 16 Apr 2026 04:07 AM (IST)

- ਦੀਪਾ ਮਿਸ ਫੇਅਰਵੈਲ ਤੇ ਰਾਘਵ ਬਣੇ ਮਿਸਟਰ ਫੇਅਰਵੈਲ ਫੋਟੋ ਨੰਬਰ-43,44 ਬਰਾੜ, ਪੰਜਾਬੀ ਜਾਗਰਣ, ਲੁਧਿਆਣਾ : ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਪੋਸਟਗ੍ਰੈਜੂਏਟ ਹਿੰਦੀ ਵਿਭਾਗ ਅਤੇ ਰਿਸਰਚ ਸੈਂਟਰ ਵੱਲੋ ਵਿਦਾਈ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਡਾ. ਗੁਰਸ਼ਰਨਜੀਤ ਸਿੰਘ ਸੰਧੂ ਪ੍ਰਿੰਸੀਪਲ ਅਤੇ ਵਿਸ਼ੇਸ਼ ਮਹਿਮਾਨ ਡਾ. ਗੁਰਪ੍ਰੀਤ ਕੌਰ ਸਨ। ਵਿਭਾਗ ਦੇ ਮੁਖੀ ਡਾ. ਸੌਰਭ ਕੁਮਾਰ ਨੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ। ਇਹ ਸਮਾਰੋਹ ਹਿੰਦੀ ਪਹਿਲੇ ਸਾਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ ਸਾਥੀਆਂ ਦੇ ਸਨਮਾਨ ਵਿੱਚ ਕੀਤਾ ਗਿਆ। ਇਸ ਮੌਕੇ ਮਾਡਲਿੰਗ ਮੁਕਾਬਲਾ ਮੁੱਖ ਆਕਰਸ਼ਣ ਰਿਹਾ,ਜਿਸ ਵਿੱਚ ਮਿਸ ਦੀਪਾ ਨੂੰ ਮਿਸ ਫੇਅਰਵੈਲ ਅਤੇ ਰਾਘਵ ਸ਼ਰਮਾ ਨੂੰ ਮਿਸਟਰ ਫੇਅਰਵੈਲ ਐਲਾਨਿਆ ਗਿਆ। ਹਿੰਦੀ ਸਾਹਿਤ ਪਰਿਸ਼ਦ 2025–26 ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਸਾਲ ਭਰ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸਫਲਤਾਪੂਰਵਕ ਬਣਾਉਣ ਲਈ ਯੋਗਦਾਨ ਦਿੱਤਾ। ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਮੇਧਾਵੀ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਉਮਾ ਪਹਿਲਾ ਸਥਾਨ, ਰਿਤਿਕਾ ਦੂਜਾ ਸਥਾਨ ਰਵੀਨਾ ਤੀਜਾ ਸਥਾਨ ਅਤੇ ਪੂਨਮ ਦੂਜਾ ਸਥਾਨ ਸ਼ਾਮਲ ਕੀਤਾ।ਇਸ ਦੇ ਨਾਲ ਹੀ ਐਮ.ਏ. ਹਿੰਦੀ 2023–25 ’ਚ ਸੋਨੇ ਦਾ ਤਗਮਾ ਜਿੱਤਣ ਵਾਲੀ ਵਿਦਿਆਰਥਣ ਅਮਨਦੀਪ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਪ੍ਰਿੰਸੀਪਲ ਪ੍ਰੋਫੈਸਰ ਡਾ.ਸੰਧੂ ਨੇ ਹਿੰਦੀ ਵਿਭਾਗ ਦੇ ਮੁੱਖੀ ਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ।