ਮੁਲਾਜ਼ਮ ਨੇ ਸਾਥੀਆਂ ਨਾਲ ਮਿਲ ਕੇ ਫੈਕਟਰੀ ਵਿੱਚ ਕੀਤੀ ਚੋਰੀ
ਫੈਕਟਰੀ ਮੁਲਾਜ਼ਮ ਨੇ ਸਾਥੀਆਂ ਨਾਲ ਮਿਲ ਕੇ ਫੈਕਟਰੀ ਵਿੱਚ ਕੀਤੀ ਚੋਰੀ
Publish Date: Thu, 05 Mar 2026 09:02 PM (IST)
Updated Date: Fri, 06 Mar 2026 04:15 AM (IST)

* ਬਲੈਰੋ ਗੱਡੀ ’ਚ ਚੋਰੀ ਕਰ ਕੇ ਲੈ ਗਏ 170 ਬੋਰੀਆਂ ਨੱਟ ਬੋਲਟ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਪਿੰਡ ਰਣੀਆਂ ਦੀ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਫੈਕਟਰੀ ਵਿੱਚੋਂ ਲੋਹੇ ਦੇ ਕੀਮਤੀ ਨੱਟ ਬੋਲਟ ਚੋਰੀ ਕਰ ਲਏ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡੇਹਲੋਂ ਦੀ ਪੁਲਿਸ ਨੇ ਫੈਕਟਰੀ ਮਾਲਕ ਜਨਤਾ ਨਗਰ ਵਾਸੀ ਦਮਨਦੀਪ ਸਿੰਘ ਦੇ ਬਿਆਨ ਉੱਪਰ ਫੈਕਟਰੀ ਮੁਲਾਜ਼ਮ ਰਵੀ ਕੁਮਾਰ ਪਾਸਵਾਨ ਵਾਸੀ ਤਾਜਪੁਰ ਰੋਡ ਸਮੇਤ ਉਸ ਦੇ 4 ਅਣਪਛਾਤੇ ਸਾਥੀਆਂ ਖਿਲਾਫ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦਮਨਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਪਿੰਡ ਰਣੀਆਂ ਦੇ ਜੇ ਕੇ ਰਿਜੋਰਟ ਦੇ ਨਜ਼ਦੀਕ ਉਹ ਸੌਂਧ ਨੱਟ ਬੋਲਟ ਨਾਮ ਤੇ ਫੈਕਟਰੀ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਰਵੀ ਕੁਮਾਰ ਨਾਮ ਦਾ ਵਿਅਕਤੀ ਉਨ੍ਹਾਂ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ। ਜਿਸ ਨੇ ਵਾਰਦਾਤ ਵਾਲੀ ਰਾਤ ਆਪਣੇ ਤਿੰਨ ਚਾਰ ਸਾਥੀਆਂ ਨਾਲ ਮਿਲ ਕੇ ਫੈਕਟਰੀ ਵਿੱਚੋਂ ਕੀਮਤੀ ਨੱਟ ਬੋਲਟ ਦੀਆਂ ਕਰੀਬ 170 ਬੋਰੀਆਂ ਚੋਰੀ ਕਰ ਲਈਆਂ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਸਫੇਦ ਰੰਗ ਦੀ ਬਲੈਰੋ ਕਾਰ ਵਿੱਚ ਇਹ ਸਾਰਾ ਮਾਲ ਚੋਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਜਰਨੈਲ ਸਿੰਘ ਮੁਤਾਬਕ ਮੁਲਜ਼ਮਾਂ ਦੀ ਸ਼ਨਾਖਤ ਤੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।