ਦੇਹੜਕਾ 'ਚ ਅੱਖਾਂ ਦਾ ਚੈੱਕਅਪ ਕੈਂਪ 1 ਮਾਰਚ ਨੂੰ
ਦੇਹੜਕਾ 'ਚ ਅੱਖਾਂ ਦਾ ਚੈੱਕਅਪ ਕੈਂਪ 1 ਮਾਰਚ ਨੂੰ
Publish Date: Tue, 24 Feb 2026 08:11 PM (IST)
Updated Date: Wed, 25 Feb 2026 04:13 AM (IST)
ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਹਠੂਰ : ਨੇੜਲੇ ਪਿੰਡ ਦੇਹੜਕਾ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਲੁਧਿਆਣਾ ਵਲੋਂ 32ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ 1 ਮਾਰਚ ਨੂੰ ਗੁਰਦੁਆਰਾ ਸੰਤ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ ਵਿਖੇ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਗੁਰਨਾਮ ਸਿੰਘ ਸਿੱਧੂ ਅਤੇ ਗੁਰਬਚਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਖਾਂ ਦੇ ਚੈੱਕਅਪ ਕੈਂਪ ਵਿਚ ਸੀਐੱਮਸੀ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਨੂੰ ਅਗਲੇ ਦਿਨਾਂ ਚ ਸੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਲਿਜਾਇਆ ਜਾਵੇਗਾ, ਜਿੱਥੇ ਮਰੀਜ਼ਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ। ਮਰੀਜ਼ਾਂ ਦੇ ਲੈੱਨਜ਼ ਵੀ ਮੁਫ਼ਤ ਪਾਏ ਜਾਣਗੇ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਗੁਰਦੁਆਰਾ ਬਾਬਾ ਮੱਘਰ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ।